ਕਿਉਂ ਸ਼ਾਮਲ ਹੋਇਆ ਜਾਵੇ

ਦਸ ਵਧੀਆ ਕਾਰਨ
ਤੁਹਾਨੂੰ ਖਾਲਸਾ ਕਰੈਡਿਟ ਯੂਨੀਅਨ ਦੇ ਮੈਂਬਰ ਕਿਉਂ ਬਣਨਾਂ ਚਾਹੀਦਾ ਹੈ

  1.  ਕਰੈਡਿਟ ਯੂਨੀਅਨ ਸਥਾਨਕ ਮਾਲਕੀ ਵਾਲੀ ਅਤੇ ਡਾਇਰੈਕਟਰਾਂ ਦੇ ਬੋਰਡ ਦੇ ਕੰਟਰੋਲ ਤਹਿਤ ਹੈ ਜੋ ਤੁਸੀਂ ਚੁਣਦੇ ਹੋ।
  2.  ਤੁਹਾਡਾ ਪੈਸਾ ਤੁਹਾਡੇ ਮਿੱਤਰਾਂ ਤੇ ਗੁਆਂਢੀਆਂ ਦੀ ਮਦਦ ਵਾਸਤੇ ਇੱਥੇ ਸਥਾਨਕ ਕਮਿਊਨਿਟੀ ‘ਚ ਹੀ ਰਹਿੰਦਾ ਹੈ।
  3.  ਵਧੇਰੇ ਜ਼ੋਰ ਵੱਡੇ ਲਾਭ ਕਮਾਉਣ ਨਾਲੋਂ ਮੈਂਬਰਾਂ ਲਈ ਸੇਵਾਵਾਂ ‘ਤੇ ਦਿੱਤਾ ਜਾਂਦਾ ਹੈ।
  4.  ਖਾਲਸਾ ਕਰੈਡਿਟ ਯੂਨੀਅਨ ਆਪਣੀਆਂ ਛੇ ਬਰਾਂਚਾਂ ਤੋਂ ਪ੍ਰਾਡਕਟਾਂ ਤੇ ਸੇਵਾਵਾਂ ਦੀ ਮੁਕੰਮਲ ਗਿਣਤੀ ਪ੍ਰਦਾਨ ਕਰਦੀ ਹੈ।
  5.  ਮੈਨੇਜਮੈਂਟ ਸਥਾਨਕ ਮਾਰਕੀਟ ਹਾਲਤਾਂ ਨੂੰ ਸਮਝਦੀ ਹੈ ਕਿਉਂਕਿ ਉਹ ਇੱਥੇ ਹੀ ਰਹਿੰਦੇ ਅਤੇ ਕੰਮ ਕਰਦੇ ਹਨ।
  6.  ਫੈਸਲੇ ਸਥਾਨਕ ਤੌਰ ‘ਤੇ ਲਏ ਜਾਂਦੇ ਹਨ ਨਾ ਕਿ ਦੂਰ ਪੂਰਬ ਦੇ ਆਇਵਰੀ ਟਾਵਰਾਂ ਜਾਂ ਦੂਰ-ਕਿਨਾਰੇ ਦੇ ਸਥਾਨਾਂ ‘ਤੇ।
  7. ਖਾਲਸਾ ਕਰੈਡਿਟ ਯੂਨੀਅਨ ਬਹੁਤੀ ਵਾਰੀ ਆਪਣੇ ਬਹੁਤੇ ਮੁਕਾਬਲੇਬਾਜਾਂ ਦੀਆਂ ਵਿਆਜ਼ ਦਰਾਂ ਦੀ ਬਰਾਬਰੀ ਕਰਦੀ ਜਾਂ ਮਾਤ ਪਾਉਂਦੀ ਹੈ।
  8.  ਖਾਲਸਾ ਕਰੈਡਿਟ ਯੂਨੀਅਨ ਸਿੱਖ ਕਮਿਊਨਿਟੀ ਲਈ, ਉਨ੍ਹਾਂ ਦੁਆਰਾ ਸਥਾਪਤ ਕੀਤੀ ਗਈ ਸੀ।
  9.  ਲਾਭ ਸਥਾਨਕ ਕਮਿਊਨਿਟੀ ‘ਚ ਉਨ੍ਹਾਂ ਦੇ ਫਾਇਦੇ ਵਾਸਤੇ ਹੀ ਰਹਿੰਦਾ ਹੈ।
  10.  ਅਸੀਮਤ ਡਿਪਾਜ਼ਿਟ ਇੰਸ਼ੋਰੈਂਸ ਕਰੈਡਿਟ ਯੂਨੀਅਨ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਿਟਸ਼ ਕੁਲੰਬੀਆ ਰਾਹੀਂ ਮੁਹੱਈਆ ਕੀਤਾ ਜਾਂਦਾ ਹੈ।