ਡਾਇਰੈਕਟਰਾਂ ਦਾ ਬੋਰਡ

ਜਗਪਾਲ ਸਿੰਘ ਸੰਧੂ

ਬੋਰਡ ਚੇਅਰ


ਸ੍ਰ. ਸੰਧੂ 2016 ‘ਚ ਡਾਇਰੈਕਟਰਾਂ ਦੇ ਬੋਰਡ ਲਈ ਚੁਣੇ ਗਏ। ਉਨ੍ਹਾਂ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਅਕਾਊਟਿੰਗ ਅਤੇ ਹਿਊਮਨ ਰਿਜ਼ੋਰਸਜ਼ ਮੈਨੇਜਮੈਂਟ ‘ਚ ਡਬਲ ਮੇਜਰ ਸਹਿਤ ਬੀ ਬੀ ਏ (ਆਨਰਜ਼) ਪੂਰੀ ਕੀਤੀ। ਉਹ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ (ਛਫਅ, ਛਘਅ) ਹਨ ਅਤੇ ਉਨ੍ਹਾਂ ਨੂੰ ਆਪਣੀਆਂ ਮੁਹਾਰਤਾਂ ਨੂੰ ਡਾਇਰੈਕਟਰ ਦੀ ਪੁਜ਼ੀਸ਼ਨ ‘ਚ ਕੰਮ ‘ਚ ਲਿਆਉਣ ਦਾ ਮਾਣ ਹਾਸਲ ਹੈ। ਉਹ ਖਾਲਸਾ ਕਰੈਡਿਟ ਯੂਨੀਅਨ ਦੇ ਕਈ ਸਾਲਾਂ ਤੋਂ ਮੈਂਬਰ ਚਲੇ ਆ ਰਹੇ ਹਨ ਅੱਧੇ ਦਹਾਕੇ ਤੋਂ ਵੱਧ ਸਮੇਂ ਤੋਂ ਉਨ੍ਹਾਂ ਅਕਾਊਂਟੈਂਟ ਵਜੋਂ ਪਬਲਿਕ ਪ੍ਰੈਕਟਿਸ ਕੀਤੀ ਹੈ। ਮੌਜ਼ੂਦਾ ਸਮੇਂ ਉਹ ਇਕ ਸਥਾਨਕ ਅਕਾਊਂਟਿੰਗ ਫਰਮ, ਜਿਸ ਕੋਲ ਵਿਭਿੰਨ ਪ੍ਰਕਾਰ ਦੇ ਉਦਯੋਗਾਂ ਦੇ ਕਲਾਇੰਟ ਹਨ, ‘ਚ ਸੀਨੀਅਰ ਮੈਨੇਜਰ ਹਨ। ਸ੍ਰ. ਸੰਧੂ ਕਮਿਊਨਿਟੀ ‘ਚ ਸਰਗਰਮ ਹਨ ਅਤੇ ਇਕ ਸਥਾਨਕ ਗੁਰਦੁਆਰਾ ਸਾਹਿਬ ਨਾਲ ਉਨ੍ਹਾਂ ਦੀਆਂ ਤਕਨੀਕੀ ਜ਼ਰੂਰਤਾਂ ‘ਚ ਵਾਲੰਟੀਅਰ ਮਦਦ ਕਰਦੇ ਹਨ। ਤਕਨਾਲੋਜੀ ਦੀ ਉਨ੍ਹਾਂ ਦੀ ਚਾਹਤ ਅਤੇ ਗਿਆਨ ਕ੍ਰੈਡਿਟ ਯੂਨੀਅਨ ਲਈ ਨਵੀਂ ਪੀੜ੍ਹੀ ਨਾਲ ਜੁੜਨ ਅਤੇ ਵਧ ਰਹੇ ਤਕਨਾਲੋਜੀ ਕੇਂਰਿਤ ਬੈਂਕਿੰਗ ਉਦਯੋਗ ‘ਚ ਮੁਕਾਬਲਾਕਾਰੀ ਬਣੇ ਰਹਿਣ ਲਈ ਲਾਭਕਾਰੀ ਹੋਵੇਗਾ।

ਈ - ਮੇਲ jssandhu@khalsacredit.com

ਗੁਰਮਿੰਦਰ ਕੌਰ ਮਲਿਕ

ਵਾਈਸ-ਚੇਅਰ


ਸ਼੍ਰੀਮਤੀ ਮਲਿਕ 1989 ‘ਚ ਖਾਲਸਾ ਕਰੈਡਿਟ ਯੂਨੀਅਨ ‘ਚ ਸ਼ਾਮਲ ਹੋਏ, 2014 ‘ਚ ਉਹ ਡਾਇਰੈਟਰਾਂ ਦੇ ਬੋਰਡ ਵਾਸਤੇ ਚੁਣੇ ਗਏ ਅਤੇ ਮੌਜ਼ੁਦਾ ਸਮੇਂ ਇਸਦੇ ਵਾਈਸ-ਚੇਅਰ ਵਜੋਂ ਸੇਵਾ ਨਿਭਾਉਂਦੇ ਹਨ। “ਖਾਲਸਾ ਕਰੈਡਿਟ ਯੂਨੀਅਨ ਬੀ ਸੀ ਦੇ ਸਿੱਖ ਲੋਕਾਂ ਲਈ ਨੌਕਰੀਆਂ ਪੈਦਾ ਕਰਦਿਆਂ ਹੋਇਆਂ ਅਤੇ ਕਮਿਊਨਿਟੀ ‘ਚ ਪੁਨਰ-ਨਿਵੇਸ਼ ਕਰਦਿਆਂ ਹੋਇਆਂ ਇਕ ਮਹਾਨ ਸੰਸਥਾ ਬਣੀ ਰਹੀ ਹੈ,” ਸ਼੍ਰੀਮਤੀ ਮਲਿਕ ਆਖਦੇ ਹਨ। “ਖਾਲਸਾ ਕਰੈਡਿਟ ਯੂਨੀਅਨ ਸੇਵਾਵਾਂ ਦੇਣ ਲਈ ਲੋੜ ਅਨੁਸਾਰ ਕਾਫੀ ਵੱਡੀ ਅਤੇ ਨਿੱਜੀ ਧਿਆਨ ਦੇਣ ਲਈ ਲੋੜ ਅਨੁਸਾਰ ਕਾਫੀ ਛੋਟੀ ਹੈ ਅਤੇ ਹੋਰ ਵਿੱਤੀ ਸੰਸਥਾਵਾਂ ‘ਚ ਸਹਿਜ ਢੰਗ ਨਾਲ ਫਿੱਟ ਹੁੰਦੀ ਤੇ ਲੋੜੀਂਦੀ ਸਥਾਨ ਪੂਰਤੀ ਕਰਦੀ ਹੈ। ਇਕ ਡਾਇਰੈਕਟਰ ਵਜੋਂ ਮੈਂ ਉਸ ਕੰਮ ਨੂੰ ਹੋਰ ਵਡੇਰਾ ਕਰਨਾਂ ਚਾਹੁੰਦੀ ਹਾਂ ਜੋ ਅਸੀਂ ਦੂਜੀਆਂ ਕਮਿਉਨਿਟੀ ਸੰਸਥਾਵਾਂ ਨਾਲ ਕਰਦੇ ਹਾਂ।” ਸ਼੍ਰੀਮਤੀ ਮਲਿਕ ਵਿਲੀਅਮਜ਼ ਲੇਕ , ਬੀ ਸੀ ‘ਚ ਜੰਮੇ ਪਲ਼ੇ ਤੇ ਵੱਡੇ ਹੋਏ ਅਤੇ ਉਨ੍ਹਾਂ ਨੇ ਯੂ ਬੀ ਸੀ ਤੋਂ ਰਾਜਨੀਤੀ ਸ਼ਾਸਤਰ ਅਤੇ ‘ਚ ਬੈਚਲਰ ਡਿਗਰੀ ਨਾਲ ਗਰੈਜੂਏਸ਼ਨ ਕੀਤੀ। ਉਨ੍ਹਾਂ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਲੋਕ-ਪ੍ਰਸ਼ਾਸਨ ‘ਚ ਆਪਣੀ ਮਾਸਟਰ ਡਿਗਰੀ ਲਈ ਅਤੇ ਹਿਊਮਨ ਰਿਜ਼ੋਰਸਜ਼ ‘ਚ ਪਿਛਲੇ ਅੱਠ ਸਾਲ ਕੰਮ ਕੀਤਾ।

ਈ - ਮੇਲ gkmalik@khalsacredit.com

ਜਸਵਿੰਦਰ ਸਿੰਘ ਗਿੱਲ


ਸ੍ਰ. ਗਿੱਲ 1993 ‘ਚ ਖਾਲਸਾ ਕਰੈਡਿਟ ਯੂਨੀਅਨ ਦੇ ਮੈਂਬਰ ਬਣੇ ਅਤੇ 2010 ‘ਚ ਡਾਇਰੈਕਟਰਾਂ ਦੇ ਬੋਰਡ ਵਾਸਤੇ ਚੁਣੇ ਗਏ। ਵਿਭਿੰਨ ਪ੍ਰਕਾਰ ਦੀਆਂ ਪਿੱਠਭੂੰਮੀਆਂ ਅਤੇ ਸੱਭਿਆਚਾਰਾਂ ਵਾਲੇ ਲੋਕਾਂ ਨਾਲ ਕਾਰਵਿਹਾਰ ਕਰਨ ਦੇ ਵੀਹ ਸਾਲਾਂ ਤੋਂ ਵਧੇਰੇ ਤਜ਼ਰਬੇ ਵਾਲੇ ਸ੍ਰ. ਗਿੱਲ ਖਾਲਸਾ ਕਰੈਡਿਟ ਯੂਨੀਅਨ ‘ਚ ਆਪਣੇ ਤਜ਼ਰਬੇ ਨੂੰ ਵਧੀਆ ਤਰ੍ਹਾਂ ਵਰਤਦੇ ਹਨ। “ਮੈਂ ਚਾਹੁੰਦਾ ਹਾਂ ਕਿ ਖਾਲਸਾ ਕਰੈਡਿਟ ਯੂਨੀਅਨ ਸਿੱਖ ਭਾਈਚਾਰੇ ‘ਚ ਆਪਣੀ ਹੋਂਦ ਨੂੰ ਹੋਰ ਪੱਕੀ ਤਰ੍ਹਾਂ ਸਥਾਪਤ ਕਰੇ ਤਾਂ ਕਿ ਇਹ ਸਹੀ ਰੂਪ ‘ਚ ਸਿੱਖ ਲੋਕਾਂ ਦੀ ਪ੍ਰਮੁੱਖ ਵਿੱਤੀ ਸੰਸਥਾ ਵਜੋਂ ਪਹਿਚਾਣੀ ਜਾਵੇ।” ਸ੍ਰ. ਗਿੱਲ 1988 ‘ਚ ਸਰੀ ‘ਚ ਆ ਵੱਸਣ ਤੋਂ ਪਹਿਲਾਂ ਭਾਰਤ ਤੋਂ 1981 ‘ਚ ਟੋਰਾਂਟੋ ਆਏ। ਮੌਜ਼ੂਦਾ ਸਮੇਂ ਉਹ ਸਰੀ ‘ਚ ਇਕ ਵੱਡੀ ਆਟੋਮੋਟਿਵ ਕੰਪਨੀ ਨਾਲ ਕੰਮ ਕਰਦੇ ਹਨ ਅਤੇ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਦੇ ਸਰਵੁੱਤਮ ਕਮਰਸ਼ੀਅਲ ਸੇਲਜ਼ਮੈਨਾਂ ‘ਚ ਬਣੇ ਆ ਰਹੇ ਹਨ। ਉਹ ਕਮਿਊਨਿਟੀ ‘ਚ ਵੀ ਸਰਗਰਮ ਹਨ।

ਈ - ਮੇਲ jsgill@khalsacredit.com

ਹਰਿੰਦਰ ਸਿੰਘ ਸੋਹੀ


ਸ੍ਰ. ਸੋਹੀ 1989 ਤੋਂ ਕਰੈਡਿਟ ਯੂਨੀਅਨ ਦੇ ਮੈਂਬਰ ਹਨ। 2014 ਦੇ ਸਲਾਨਾਂ ਆਮ ਇਜਲਾਸ ਉਪਰੰਤ ਡਾਇਰੈਕਟਰਾਂ ਦੇ ਬੋਰਡ ਦੇ ਚੇਅਰਮੈਨ ਚੁਣੇ ਗਏ ਅਤੇ ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਬੋਰਡ ਦਾ ਰੋਲ ਦਿਸ਼ਾ ਨਿਰਦੇਸ਼, ਸੁਰੱਖਿਆ ਅਤੇ ਹੋਰਾਂ ਨਾਲ ਜੋੜਨਾਂ ਹੈ। “ਮੈਂ ਇਕ ਉਤਸ਼ਾਹਜਨਕ ਮਾਹੌਲ ‘ਚ ਕੰਮ ਕਰਦਿਆਂ ਵਿਗਸਦਾ ਹਾਂ,” ਸ੍ਰ. ਸੋਹੀ ਆਖਦੇ ਹਨ। “ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਸੱਭਿਆਚਾਰ ਨੂੰ ਸਾਂਭਦਿਆ ਹੋਇਆਂ ਮੈਂ ਮੈਂਬਰਾਂ ਦੀ ਮਦਦ ਕਰਦਿਆਂ ਅਤੇ ਕਰੈਡਿਟ ਯੂਨੀਅਨ ਨੂੰ ਆਪਣੀ ਮੁਕੰਮਲ ਸੰਭਾਵਨਾਂ ਤੱਕ ਪਹੁੰਚਾਣ ਦੇ ਮੌਕੇ ਪੈਦਾ ਕਰਦਿਆਂ ਹੋਇਆਂ ਵਿਸ਼ੇਸ਼ ਤੌਰ ‘ਤੇ ਖੁਸ਼ ਮਹਿਸੂਸ ਕਰਦਾ ਹਾਂ।” ਸ੍ਰ. ਸੋਹੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਰੈਜੂਏਸਨ ਕੀਤੀ ਅਤੇ 1993 ਤੋਂ ਲੋਅਰ ਮੇਨਲੈਂਡ ‘ਚ ਲਾਇਸੈਂਸਸ਼ੁਦਾ ਰੀਅਲ ਐਸਟੇਟ ਏਜੰਟ ਚਲੇ ਆਉਂਦੇ ਹਨ। ਕਮਿਊਨਿਟੀ ਦੀ ਮਦਦ ਲਈ ਸ੍ਰ. ਸੋਹੀ ਡਟਵਾਂ ਸਟੈਂਡ ਲੈਂਦੇ ਹਨ ਅਤੇ ਉਨ੍ਹਾਂ ਨੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਅਤੇ ਬੀ ਸੀ ਖਾਲਸਾ ਦਰਬਾਰ ਸੁਸਾਇਟੀ ਨੂੰ ਆਪਣੀਆਂ ਵਾਲੰਟੀਅਰ ਸੇਵਾਵਾਂ ਦਿੱਤੀਆਂ।

ਈ - ਮੇਲ hssohi@khalsacredit.com

ਦਲਜੀਤ ਸਿੰਘ ਸਿੱਧੂ


ਸ੍ਰ. ਸਿੱਧੂ 1992 ‘ਚ ਖਾਲਸਾ ਕਰੈਡਿਟ ਯੂਨੀਅਨ ‘ਚ ਸ਼ਾਮਲ ਹੋਏ ਅਤੇ ਉਹ 2010 ਤੋਂ ਡਾਇਰੈਕਟਰਾਂ ਦੇ ਬੋਰਡ ਦੇ ਮੈਂਬਰ ਬਣੇ ਆ ਰਹੇ ਹਨ। ਮੌਜ਼ੁਦਾ ਸਮੇਂ ਬੋਰਡ ਦੇ ਵਾਈਸ ਚੇਅਰ ਵਜੋਂ ਉਹ ਆਪਣਾ ਜ਼ਿਕਰਯੋਗ ਤਜ਼ਰਬਾ ਮੈਂਬਰਾਂ ਨੂੰ ਆਪਣੇ ਵਿੱਤੀ ਨਿਸ਼ਾਨੇ ਪੂਰੇ ਕਰਨ ਅਤੇ ਖਾਲਸਾ ਕਰੈਡਿਟ ਯੂਨੀਅਨ ਨੂੰ ਤਰੱਕੀ ਕਰਦੀ ਅਤੇ ਵਧਦੀ ਫੁਲਦੀ ਵੇਖਣ ‘ਚ ਲਾਉਂਣ ਦੀ ਯੋਜਨਾਂ ਬਣਾਉਂਦੇ ਹਨ। ਲੰਡਨ ਯੂਨੀਵਰਸਿਟੀ ‘ਚੋਂ ਪੜ੍ਹਾਈ ਕਰਨ ਮਗਰੋਂ ਸ੍ਰ. ਸਿੱਧੁ 1988 ‘ਚ ਕੈਨੇਡਾ ਆ ਗਏ ਆਟੋ ਉਦਯੋਗ ‘ਚ ਕੰਮ ਕਰਨ ਲੱਗ ਪਏ। ਉਹ ਇਕ ਸਰਟੀਫਾਈਡ ਆਟੋ ਤਕਨੀਸ਼ੀਅਨ ਹਨ ਅਤੇ ਮੌਜ਼ੂਦਾ ਸਮੇਂ ਐਬਟਸਫੋਰਡ ‘ਚ ਸ਼ਾਪ ਮੈਨੇਜਰ ਵਜੋਂ ਕੰਮ ਕਰਦੇ ਹਨ। ਚਾਰ ਭਾਸ਼ਾਵਾਂ ਸੌਖਿਆਂ ਬੋਲ ਸਕਣ ਵਾਲੇ ਸ੍ਰ. ਸਿੱਧੂ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਨਾਲ ਵਾਲੰਟੀਅਰ ਸੇਵਾ ਕਰਦੇ ਅਤੇ ਕਈ ਸਿੱਖ ਖੇਡ ਕਲੱਬਾਂ ਤੇ ਪ੍ਰੋਗਰਾਮਾਂ ਨੂੰ ਸਹਾਇਤਾ ਦਿੰਦੇ ਹਨ। ਸ੍ਰ. ਸਿੱਧੂ ਆਖਦੇ ਹਨ, “ਮੈਂ ਆਪਣੀਆਂ ਕਮਿਊਨਿਟੀਆਂ ਦਾ ਅਹਿਸਾਨ ਵਾਪਸ ਮੋਨ ‘ਚ ਵੱਡਾ ਵਿਸ਼ਵਾਸ਼ ਰੱਖਦਾ ਹਾਂ ਜਿਹੜੀਆਂ ਕਮਿਊਨਿਟੀਆਂ ਮੇਰੇ ਅਤੇ ਮੇਰੇ ਪਰਿਵਾਰ ਲਈ ਏਨੀਆਂ ਚੰਗੀਆਂ ਰਹੀਆਂ ਹਨ।”

ਈ - ਮੇਲ dssidhu@khalsacredit.com

ਹਰਪਾਲ ਸਿੰਘ


ਸ੍ਰ. ਸਿੰਘ ਖਾਲਸਾ ਕਰੈਡਿਟ ਯੂਨੀਅਨ ਦੇ ਦਸ ਸਾਲਾਂ ਤੋਂ ਵੱਧ ਸਮੇਂ ਤੋਂ ਮੈਂਬਰ ਹਨ ਅਤੇ ਉਹ 2012 ‘ਚ ਡਾਇਰੈਕਟਰਾਂ ਦੇ ਬੋਰਡ ਵਾਸਤੇ ਚੁਣੇ ਗਏ ਸਨ। “ਮੈਂ ਬਹੁਤ ਖੁਸ਼ ਸਾਂ ਕਿ ਮੈਂਬਰਾਂ ਨੇ ਮੇਰੇ ਉੱਪਰ ਆਪਣਾ ਭਰੋਸਾ ਜ਼ਾਹਰ ਕੀਤਾ ਕਿਉਂਕਿ ਮੇਰੀਆਂ ਆਪਣੀਆਂ ਕੀਮਤਾਂ ਕਰੈਡਿਟ ਯੂਨੀਅਨ ਦੀਆਂ ਮੂਲ ਕੀਮਤਾਂ ਨਾਲ ਨੇੜਿਉਂ ਮੇਲ ਖਾਂਦੀਆਂ ਸਨ। ਮੈਂ ਬੋਰਡ ਵਿਚ ਆਪਣੇ ਪਹਿਲੇ ਸਾਲ ਵਧੀਆ ਤਰ੍ਹਾਂ ਲੰਘਾਏ ਹਨ ਅਤੇ ਮੈਂ ਖਾਲਸਾ ਕਰੈਡਿਟ ਯੂਨੀਅਨ ਨਾਲ ਆਪਣੀ ਲਗਾਤਾਰ ਸ਼ਮੂਲੀਅਤ ਕਾਇਮ ਰੱਖਣੀ ਚਾਹੁੰਦਾ ਹਾਂ। ਇਕ ਡਾਇਰੈਕਟਰ ਵਜੋਂ ਮੈਂ ਹਰ ਚੀਜ਼ ਨੂੰ ਆਪਣੇ ਮੈਂਬਰਾਂ ਦੀਆਂ ਅੱਖਾਂ ਰਾਹੀਂ ਵੇਖਣ ਦੀ ਕੋਸ਼ਿਸ਼ ਕਰਦਾ ਹਾਂ।” ਸਕੂਲ ਵਾਪਸ ਜਾਣ ਤੋਂ ਪਹਿਲਾਂ ਸ੍ਰ. ਸਿੰਘ ਦੇ ਕੰਮ ਦੇ ਤਜ਼ਰਬੇ ‘ਚ ਇਕ ਮਾਰਕੀਟਿੰਗ ਕੰਪਨੀ ਨਾਲ ਸੁਪਰਵਇਜ਼ਰ ਅਤੇ ਮੈਨੇਜਰ ਵਜੋਂ ਕੰਮ ਕਰਨਾਂ ਸ਼ਾਮਲ ਸੀ। ਫਰੇਜ਼ਰ ਵੈਲੀ ਯੂਨੀਵਰਸਿਟੀ ਤੋਂ ਕ੍ਰਿਮੀਨਲ ਜਸਟਿਸ ‘ਚ ਆਪਣੀ ਪੜ੍ਹਾਈ ਮੁਕਾਉਂਣ ਮਗਰੋਂ ਸ੍ਰ. ਸਿੰਘ ਹੁਣ ਕੁਰੈਕਸ਼ਨਲ ਅਫਸਰ ਵਜੋਂ ਕੰਮ ਕਰਦੇ ਹਨ ਅਤੇ ਆਪਣੀ ਕਮਿਊਨਿਟੀ ਦੀ ਸੇਵਾ ਕਰਨੀ ਜਾਰੀ ਰੱਖ ਰਹੇ ਹਨ।

ਈ - ਮੇਲ hsingh@khalsacredit.com

ਪਰਵਕਾਰ ਸਿੰਘ ਦੂਲੇ


ਸ੍ਰ. ਦੂਲੇ 1995 ਤੋਂ ਖਾਲਸਾ ਕਰੈਡਿਟ ਯੂਨੀਅਨ ਦੇ ਮੈਂਬਰ ਹਨ ਅਤੇ 2014 ‘ਚ ਉਹ ਡਾਇਰੈਟਰਾਂ ਦੇ ਬੋਰਡ ਵਾਸਤੇ ਚੁਣੇ ਗਏ। ਉਹ ਵਿਸ਼ਵਾਸ਼ ਰੱਖਦੇ ਹਨ ਕਿ ਖਾਲਸਾ ਕਰੈਡਿਟ ਯੂਨੀਅਨ ਦੀ ਸਥਾਨਕ ਕਮਿਊਨਿਟੀ ਦੇ ਮਨਾਂ ‘ਚ ਇਕ ਵਿਸ਼ੇਸ਼ ਥਾਂ ਹੈਅਤੇ ਉਨ੍ਹਾਂ ਦੇ ਬਿਜ਼ਨਸ ਦੀ ਕਾਮਯਾਬੀ ‘ਚ ਇਸਦਾ ਯੋਗਦਾਨ ਰਿਹਾ ਹੈ। “ਮੈਂ ਖਾਲਸਾ ਕਰੈਡਿਟ ਯੂਨੀਅਨ ਨੂੰ ਆਪਣੇ ਬਿਜ਼ਨਸ ‘ਚ ਆਪਣੀ ਸਹਾਇਤਾ ਕਰਦਿਆਂ ਅਤੇ ਚਿਰ-ਸਥਾਈ ਸਥਾਨਕ ਤਰੱਕੀ ਦੀ ਆਪਣੀ ਦ੍ਰਿਸ਼ਟੀ ਦੀ ਭਾਈਵਾਲ ਬਣਦਿਆਂ ਵੇਖਦਾ ਹਾਂ।” ਸ੍ਰ. ਦੂਲੇ ਬੀ ਸੀ ਦੀ ਲੋਅਰ ਮੇਨਲੈਂਡ ‘ਚ ਜੰਮੇ ਪਲੇ ਅਤੇ ਵੱਡੇ ਹੋਏਅਤੇ ਉਨ੍ਹਾਂ ਦੇ ਜ਼ਿੰਦਗੀ ਦੇ ਬਹੁਤ ਸਾਰੇ ਤਜ਼ਰਬਿਆਂ ਦਾ ਨਤੀਜਾ ਇਹ ਗੱਲ ਮੰਨਣ ‘ਚ ਨਿਕਲਿਆ ਕਿ ਭਵਿੱਖ ਦੀ ਤਰੱਕੀ ਵਾਸਤੇ ਇਕ ਸੁਹਿਰਦ ਅਤੇ ਅਗਾਂਹਵਧੂ ਕਮਿਊਨਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ। “ਮੈਂ ਚਾਹੁੰਦਾ ਹਾਂ ਕਿ ਸਾਨੂੰ ਦੋਸਤੀਆਂ ਬਣਾਉਣ ਵਾਲਿਆਂ ਵਜੋਂ ਵੇਖਿਆ ਜਾਵੇ ਜੋ ਆਪਣੀਆਂ ਕਮਿਊਨਿਟੀਆਂ ਨੂੰ ਇਕ ਸਮੇਂ ਇਕ ਨੇਬਰਹੁੱਡ ਦੇ ਆਧਾਰ ‘ਤੇ ਉਸਾਰ ਰਹੇ ਹਨ।”

ਈ - ਮੇਲ psdulai@khalsacredit.com

ਨਰਿੰਦਰ ਕੌਰ ਕਾਹਲੋਂ

ਬੋਰਡ ਸੈਕਟਰੀ


2010 ‘ਚ ਖਾਲਸਾ ਕਰੈਡਿਟ ਯੂਨੀਅਨ ‘ਚ ਸ਼ਾਮਲ ਹੋਣ ਉਪਰੰਤ ਸ਼ੀ੍ਰਮਤੀ ਕਾਹਲੋਂ 2014 ‘ਚ ਡਾਇਰੈਕਟਰਾਂ ਦੇ ਬੋਰਡ ਵਾਸਤੇ ਚੁਣੇ ਗਏ। “ਮੈਂਬਰ ਵਿਸ਼ਵਾਸ਼ ਕਰਦੇ ਹਨ ਕਿ ਖਾਲਸਾ ਕਰੈਡਿਟ ਯੂਨੀਅਨ ਤੇਜ਼ੀ ਨਾਲ ਬਦਲ ਰਹੀ ਮਾਰਕੀਟ ‘ਚ ਉਨ੍ਹਾਂ ਦੀ ਖੁਸ਼ਹਾਲੀ ਵਾਸਤੇ ਮਦਦ ਕਰਦੀ ਹੈ ਅਤੇ ਮੈਂ ਇਸ ਨੂੰ ਬੜਾ ਪ੍ਰੇਰਨਾਮਈ ਸਮਝਦੀ ਹਾਂ,” ਸ਼੍ਰੀਮਤੀ ਕਾਹਲੋਂ ਆਖਦੇ ਹਨ। “ਮੇਰਾ ਹਿੈ ਕਿ ਅੱਜ ਦੇ ਨਵਯੁਵਕ ਕੱਲ ਦੇ ਉਧਾਰ ਲੈਣ ਵਾਲੇ ਹਨ ਅਤੇ ਸਾਨੂੰ ਜ਼ਰੂਰੀ ਤੌਰ ‘ਤੇ ਉਨ੍ਹਾਂ ਨਾਲ ਸਬੰਧ ਬਣਾਉਣੇ ਚਾਹੀਦੇ ਹਨ।” ਸ਼੍ਰੀਮਤੀ ਕਾਹਲੋਂ ਕੈਨੇਡਾ ‘ਚ ਜੰਮੇ ਪਲ਼ੇ ਅਤੇ ਵੱਡੇ ਹੋਏ ਅਤੇ 2009 ਉਨ੍ਹਾਂ ਐੱਸ ਐੱਫ ਯੂ ਤੋਂ ਬੀ ਏ ਕੀਤੀ। ਮੌਗ਼ੂਦਾ ਸਮੇਂ ਉਹ ਸਹਾਇਕ ਸੇਲਜ਼ ਮੈਨੇਜਰ ਵਜੋਂ ਕੰਮ ਕਰਦੇ ਹਨ ਅਤੇ ਫਰੇਜ਼ਰ ਵੈਲੀ ਦੀ ਵੂਮੈੱਨ’ਜ਼ ਰਿਜ਼ੋਰਸ ਸੁਸਾਇਟੀ ਨਾਲ ਸੁਪੋਰਟ ਵਰਕਰ ਵਜੋਂ ਆਪਣੀਆਂ ਮਾਨਵਵਾਦੀ ਅਕਾਂਖਿਆਵਾਂ ਦੀ ਪੂਰਤੀ ਕਰ ਰਹੇ ਹਨ। ਉਹ ਸਟ੍ਰੈਟਾ ਕੌਂਸਲਾਂ, ਫੂਡ ਬੈਂਕ ਅਤੇ ਸਿੱਖ ਸੰਸਥਾਵਾਂ ਨਾਲ ਵਾਲੰਟੀਅਰ ਕੰਮ ਵੀ ਕਰਦੇ ਹਨ।

ਈ - ਮੇਲ nkkahlon@khalsacredit.com

ਗੁਰਦੀਪ ਸਿੰਘ


ਮਿਸਟਰ ਸਿੰਘ ਪਿਛਲੇ ੧੦ ਸਾਲਾਂ ਦੇ ਜ਼ਿਆਦਾ ਸਮੇਂ ਤੋਂ ਕੋਸਟ ਹੋਲਸੇਲ ਐਪਲਾਂਇਸਿਸ ਲਈ ਸੇਲਜ਼ ਨੁਮਾਇੰਦਾ ਬਣ ਕੇ ਬਿਜ਼ਨਸ ਵਧਾਉਣ ਲਈ ਕੰਮ ਕਰਦਾ ਰਿਹਾ ਹੈ ਅਤੇ ਉਸ ਦੀਆਂ ਪ੍ਰਾਪਤੀਆਂ ਅਤੇ ਸੇਵਾਵਾਂ ਨੂੰ ਸਨਮਾਨਿਆ ਗਿਆ ਹੈ ਅਤੇ ਗ੍ਰਾਹਕਾਂ ਵੱਲੋਂ ੫ ਸਤਾਰਾ ਰਿਵਿਊ ਮਿਲੇ ਹਨ। ਮਿਸਟਰ ਸਿੰਘ ਦਾ ਜਨਮ ਨੈਰੋਬੀ ਕੀਨੀਆ ਵਿਚ ਹੋਇਆ ਅਤੇ ਪਰਵਰਿਸ਼ ਇੰਗਲੈਂਡ ਵਿਚ ਹੋਈ ਜਿੱਥੇ ਉਸ ਨੇ ਬਿਜ਼ਨਸ ਕਰਨ ਵਿਚ ਮੁਹਾਰਤ ਹਾਸਲ ਕੀਤੀ ਅਤੇ ਅੰਤਰਰਾਸ਼ਟਰੀ ਬਿਜ਼ਨਸ ਅਤੇ ਵਟਾਂਦਰਾ ਦਰ ਤਹਿ ਕਰਨ ਦੀਆਂ ਬਰੀਕੀਆਂ ਅਤੇ ਬਿਜ਼ਨਸ ਨਾਲ ਸਬੰਧਿਤ ਪੱਖਾਂ ਨੂੰ ਸਮਝਿਆ। ਪਿਛਲੇ ੮ ਸਾਲਾਂ ਤੋਂ ਮਿਸਟਰ ਸਿੰਘ ਸਰਬ ਧਰਮ ਕਾਨਫ਼ਰੰਸਾਂ ਲਈ ਕੰਮ ਕਰ ਰਿਹਾ ਹੈ ਅਤੇ ਵਿਕਟੋਰੀਆ ਦੀ ਸਿੱਖ ਸੰਗਤ ਦੇ ਨੁਮਾਇੰਦੇ ਵਜੋਂ ਯੂ.ਵੀ.ਆਈ.ਸੀ. ਅਤੇ ਹੋਰ ਜਗ੍ਹਾ ਤੇ ਗਿਆ ਹੈ। ਮਿਸਟਰ ਸਿੰਘ ਭਰੋਸੇਮੰਦ ਹੈ ਕਿ “ਉਸ ਦੀਆਂ ਮੈਨੇਜਮੈਂਟ ਅਤੇ ਆਪਸੀ ਮੇਲ ਜੋਲ ਦੇ ਤਜਰਬੇ, ਇਕੱਠੇ ਕੰਮ ਕਰਨ, ਸਮੱਸਿਆਵਾਂ ਦਾ ਹੱਲ ਕਰਨਾ, ਪੇਸ਼ਾਵਰ ਤਰੀਕਾ, ਇਮਾਨਦਾਰੀ, ਲੋਕਾਚਾਰੀ ਵਾਲੇ ਗੁਣ ਕੇ.ਸੀ.ਯੂ. ਦੇ ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਲਈ ਸਹਾਈ ਹੋਣਗੇ”। ਉਸ ਦਾ ਨਿਸ਼ਚਾ ਹੈ ਕਿ ਹਰ ਇੱਕ ਕੰਮ ਵਿਚ ਉੱਨਤੀ ਲਈ ਜਗ੍ਹਾ ਹੁੰਦੀ ਹੈ ਅਤੇ ਆਸਵੰਦ ਹੈ ਕਿ ਇਕੱਠੇ ਮਿਲ ਕੇ ਅਸੀਂ ਕੇ.ਸੀ.ਯੂ. ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਵਾਂਗੇ।

ਈ - ਮੇਲ gurdeepsingh@khalsacredit.com