ਧਾਰਮਿਕ ਗਤੀਵਿਧੀਆਂ

ਖਾਲਸਾ ਕਰੈਡਿਟ ਯੂਨੀਅਨ (KCU) ਸਿੱਖ ਧਰਮ ‘ਤੇ ਆਧਾਰਿਤ ਕਰੈਡਿਟ ਯੂਨੀਅਨ ਹੈ। ਖਾਲਸਾ ਕਰੈਡਿਟ ਯੂਨੀਅਨ ਸਿੱਖ ਭਾਈਚਾਰੇ ਦੀ ਸੇਵਾ ਕਰਦਿਆਂ ਗੌਰਵ ਮਹਿਸੂਸ ਕਰਦੀ ਹੈ।

ਖਾਲਸਾ ਕਰੈਡਿਟ ਯੂਨੀਅਨ ਮਾਣ ਸਹਿਤ ਕਈ ਧਾਰਮਿਕ ਗਤੀਵਿਧੀਆਂ ‘ਚ ਹਿੱਸਾ ਲੈਂਦੀ ਹੈ, ਜਿੰਨ੍ਹਾਂ ‘ਚ ਸ਼ਾਮਲ ਹਨ, ਪਰ ਇੰਨ੍ਹਾਂ ਤੱਕ ਹੀ ਸੀਮਤ ਨਹੀਂ, ਸਲਾਨਾਂ ਵਿਸਾਖੀ ਨਗਰ ਕੀਰਤਨ ਜੋ ਸਰੀ, ਵੈਨਕੂਵਰ ਅਤੇ ਬੀ ਸੀ ਦੀਆਂ ਹੋਰ ਛੋਟੀਆਂ ਕਮਿਊਨਿਟੀਆਂ ਜਿਵੇਂ ਐਬਟਸਫੋਰਡ ਅਤੇ ਕਲੋਨਾਂ ‘ਚ ਨਿਕਲਦੇ ਹਨ।

ਇਕ ਪੀਢੇ ਢੰਗ ਨਾਲ ਜੁੜੀ, ਸਿੱਖ ਧਰਮ ਦੇ ਮੈਂਬਰਾਂ ਦੀ ਧਰਮ-ਆਧਾਰਿਤ ਵਿੱਤੀ ਸਹਿਕਾਰਤਾ ਵਜੋਂ ਖਾਲਸਾ ਕਰੈਡਿਟ ਯੂਨੀਅਨ ਗੁਰਦੁਆਰਾ ਜੀਵਨ ‘ਚ ਸਰਗਰਮੀ ਸਹਿਤ ਸ਼ਾਮਲ ਹੈ ਅਤੇ ਆਪਣੀਆਂ ਕਮਿਊਨਿਟੀਆਂ ਨੂੰ ਉਨ੍ਹਾਂ ਦਾ ਰਿਣ ਵਾਪਸ ਮੋੜ ਰਹੀ ਹੈ। ਹਰੇਕ ਸਾਲ ਦਸੰਬਰ ਮਹੀਨੇਂ ‘ਚ ਖਾਲਸਾ ਕਰੈਡਿਟ ਯੂਨੀਅਨ ਦੀ ਮੈਨੇਜਮੈਂਟ ਅਤੇ ਸਟਾਫ ਆਪਣੇ ਆਪਣੇ ਵਪਾਰਕ ਖੇਤਰਾਂ ‘ਚ ਆਉਂਦੇ ਬੇਘਰਿਆਂ ਦੇ ਸ਼ੈਲਟਰਾਂ ‘ਚ ਜਾਂਦੇ ਹਨ ਅਤੇ ਕੰਬਲ, ਮਿਟਨ, ਜੈਕਟਾਂ, ਦਸਤਾਨੇ, ਟੋਪੀਆਂ ਅਤੇ ਹੋਰ ਗਰਮ ਕੱਪੜੇ ਦਾਨ ਕਰਦੇ ਹਨ। ਇਸ ਤੋਂ ਇਲਾਵਾ ਕਈ ਕਰਮਚਾਰੀ ਗਰੀਬਾਂ ਦੀ ਮਦਦ ਕਰਨ ਲਈ ਆਪਣਾ ਵਾਲੰਟੀਅਰ ਸਮਾਂ ਦਿੰਦੇ ਹਨ। ਅਤੇ ਇਹ ਸਾਰਾ ਕੁਝ ਪ੍ਰਾਪਤ ਕਰਨ ਵਾਲੇ ਲੋਕ ਲਗਾਤਾਰ ਦੱਸਦੇ ਹਨ ਕਿ ਉਹ ਇਸ ਸੰਸਥਾ ਦੇ ਬਹੁਤ ਸ਼ੁਕਰਗੁਜ਼ਾਰ ਹਨ ਜਿਹੜੀ ਲੋਕਾਂ ਦੀ ਮਦਦ ਕਰਨ ਦੀ ਭਾਵਨਾਂ ਨਾਲ ਪਰੁੱਨੀ ਹੋਈ ਹੈ।

ਵਿਸਾਖੀ ਦਾ ਤਿਉਹਾਰ ਆਮ ਤੌਰ ‘ਤੇ ਹਰ ਸਾਲ ਅਪਰੈਲ ਦੇ ਮੱਧ ‘ਚ ਮਨਾਇਆ ਜਾਂਦਾ ਹੈ ਅਤੇ ਸਿੱਖ ਲੋਕਾਂ ਵਾਸਤੇ ਇਹ ਨਵੇਂ ਸਾਲ ਦੇ ਨਾਲ ਨਾਲ ਖਾਲਸਾ ਸੱਭਿਆਚਾਰ ਦੀ ਸਥਾਪਨਾਂ ਦੀ ਸਾਲਗਿਰਾਹ ਵੱਲ ਵੀ ਇਸ਼ਾਰਾ ਕਰਦਾ ਹੈ। ਖਾਲਸਾ ਕਰੈਡਿਟ ਯੂਨੀਅਨ ਸਰੀ ਅਤੇ ਵੈਨਕੂਵਰ ਦੀਆਂ ਵਿਸਾਖੀ ਪਰੇਡਾਂ ਦੇ ਰੂਟਾਂ ‘ਚ ਆਪਣੇ ਤੰਬੂ ਲਾਉਂਦੀ ਹੈ ਅਤੇ ਲੰਘਣ ਵਾਲੇ ਹਜ਼ਾਰਾਂ ਲੋਕਾਂ ਨੂੰ ਮੁਫਤ ਭੋਜਨ ਵੰਡਦੀ ਹੈ। ਖਾਲਸਾ ਕਰੈਡਿਟ ਯੂਨੀਅਨ ਆਪਣੀ ਹਰੇਕ ਬਰਾਂਚ ਵਿਚ ਖਾਣ ਦਾ ਸਮਾਨ ਵੀ ਇਕੱਠਾ ਕਰਦੀ ਹੈ, ਮੈਂਬਰਾਂ ਨੂੰ ਨਾ-ਖਰਾਬ ਹੋਣ ਵਾਲਾ ਖਾਣ ਦਾ ਸਮਾਨ ਦਾਨ ਕਰਨ ਲਈ ਆਖਦੀ ਹੈ ਅਤੇ ਇਹ ਸਮਾਨ ਫਿਰ ਖਾਲਸਾ ਕਰੈਡਿਟ ਯੂਨੀਅਨ ਦੀ ਕਮਿਊਨਿਟੀ ਵੈਨ ਵਿਚ ਲੱਦਿਆ ਜਾਂਦਾ ਅਤੇ ਵੱਖ ਵੱਖ ਫੂਡ ਬੈਂਕਾਂ ਤੱਕ ਪੁਚਾਇਆ ਜਾਂਦਾ ਹੈ। ਕਮਿਊਨਿਟੀ ਸਰਵਿਸ ਐਵਾਰਡਜ਼ ਪ੍ਰੋਗਰਾਮ ਦੇ ਇਕ ਹਿੱਸੇ ਵਜੋਂ ਖਾਲਸਾ ਕਰੈਡਿਟ ਯੂਨੀਅਨ ਇਕ ਵਿਅਕਤੀ ਨੂੰ ਰਿਲੀਜੀਅਸ ਕਮਿੱਟਮੈਂਟ ਐਵਾਰਡ ਦਿੰਦੀ ਹੈ ਜਿਹੜਾ ਸਿੱਖ ਧਰਮ ਨਾਲ ਪ੍ਰਤਿਬਧ ਹੋਵੇ ਤੇ ਜਿਸ ਨੇ ਧਰਮ ਦੇ ਕਾਜ ਵਿਚ ਜ਼ਿਕਰਯੋਗ ਹਿੱਸਾ ਪਾਇਆ ਹੋਵੇ ਅਤੇ ਜਿਸਦੀ ਜ਼ਿੰਦਗੀ ਦਾ ਵੱਡਾ ਹਿੱਸਾ ਸਮਾਜ ਵਿਚ ਸਾਕਾਰਾਤਮਕ ਕਿਸਮ ਦੀ ਤਬਦੀਲੀ ਲਿਆਉਣ ‘ਚ ਲੱਗਿਆ ਹੋਵੇ।

ਲੋਕਾਂ ਦੇ ਭਲੇ ਅਤੇ ਫਾਇਦੇ ਵੱਲ ਧਿਆਨ ਦਿੰਦਿਆਂ ਆਪਣੇ ਮਿਸ਼ਨ ਅਤੇ ਪ੍ਰਤਿਬਧਤਾ ਨੂੰ ਨਿਭਾਉਂਦਿਆਂ ਹੋਇਆਂ ਅਤੇ ਵਿੱਦਿਆ, ਸੱਭਿਆਚਾਰ ਤੇ ਧਾਰਮਿਕ ਗਤੀਵਿਧੀਆਂ ਨੂੰ ਜਾਰੀ ਰੱਖਦਿਆਂ ਹੋਇਆਂ, ਖਾਲਸਾ ਕਰੈਡਿਟ ਯੂਨੀਅਨ ਲੋੜਵੰਦਾਂ ਨੂੰ ਖੁਆਉਣ, ਬੀਮਾਰਾਂ ਨੂੰ ਰਾਹਤ ਦੇਣ, ਬੇਘਰਿਆਂ ਨੂੰ ਘਰ ਦੇਣ ਅਤੇ ਗਰੀਬੀ ਦੇ ਖਾਤਮੇ ਵਾਸਤੇ ਪ੍ਰਤਿਬਧ ਹੈ।