ਪ੍ਰਾਈਵੇਸੀ ਬਿਆਨ

ਪ੍ਰਾਈਵੇਸੀ ਪਾਲਿਸੀ

ਤੁਹਾਡੀ ਪ੍ਰਾਈਵੇਸੀ ਖਾਲਸਾ ਕਰੈਡਿਟ ਯੂਨੀਅਨ ਲਈ ਅਤਿ-ਮਹੱਤਵਪੂਰਨ ਹੈ ਅਤੇ ਅਸੀਂ ਇਸ ਕਰੈਡਿਟ ਯੂਨੀਅਨ ਦੁਆਰਾ ਰੱਖੀ ਅਤੇ ਕੰਟਰੋਲ ਕੀਤੀ ਗਈ ਤੁਹਾਡੀ ਨਿੱਜੀ ਜਾਣਕਾਰੀ ਦੀ ਸ਼ੁੱਧਤਾ, ਗੁਪਤਤਾ, ਸੁਰੱਖਿਆ, ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਲਈ ਪ੍ਰਤਿਬਧ ਹਾਂ। ਜਦੋਂ ਤੁਸੀਂ ਖਾਲਸਾ ਕਰੈਡਿਟ ਯੂਨੀਅਨ ‘ਚ ਸ਼ਾਮਲ ਹੁੰਦੇ ਹੋ, ਤੁਸੀਂ ਸਾਨੂੰ ਆਪਣੇ ਬਾਰੇ ਸੰਵੇਦਸ਼ੀਲ ਜਾਣਕਾਰੀ ਪ੍ਰਦਾਨ ਕਰਦੇ ਹੋ ਅਤੇ ਸਾਡੇ ‘ਤੇ ਭਰੋਸਾ ਕਰਦੇ ਹੋ ਕਿ ਉਸ ਜਾਣਕਾਰੀ ਦੀ ਗੁਪਤਤਾ ਬਣੀ ਰਹੇਗੀ। ਕਿਰਪਾ ਕਰਕੇ ਜਾਣ ਲਵੋ ਕਿ ਇਕ ਮੈਂਬਰ ਵਜੋਂ ਸਾਨੂੰ ਤੁਹਾਡੀ ਕਦਰ ਹੈ, ਤੁਹਾਡੀ ਪ੍ਰਾਈਵੇਸੀ ਦਾ ਸਤਿਕਾਰ ਕਰਦੇ ਹਾਂ ਅਤੇ ਤੁਹਾਡੀ ਜਾਣਕਾਰੀ ਦੀ ਕਿਵੇਂ ਵਰਤੋਂ ਕੀਤੀ ਜਾ ਸਕਦੀ ਹੈ, ਇਸ ਬਾਰੇ ਦੱਸਦਿਆਂ ਅਸੀਂ ਆਪਣੀ ਪਾਲਿਸੀ ਬਾਰੇ ਅੱਪਡੇਟਾਂਫ਼ਅੱਪਵਾਦਾਂ ਨੂੰ ਛਾਪਣ ਦੁਆਰਾ ਪਾਰਦਰਸ਼ਤਾ ਦਾ ਪ੍ਰਯੋਗ ਕਰਦੇ ਹਾਂ।

 

ਸਹਿਮਤੀ ਦੇਣਾ

ਕਈ ਤਰੀਕੇ ਹਨ ਜਿੰਨ੍ਹਾਂ ਦੁਆਰਾ ਤੁਸੀਂ ਖਾਲਸਾ ਕਰੈਡਿਟ ਯੂਨੀਅਨ ਨੂੰ ਤੁਹਾਡੀ ਜਾਣਕਾਰੀ ਇਕੱਠੀ ਕਰਨ, ਵਰਤਣ ਜਾਂ ਅਗਾਂਹ ਦੱਸਣ ਲਈ ਸਹਿਮਤੀ ਪ੍ਰਦਾਨ ਕਰ ਸਕਦੇ ਹੋ; ਮੂੰਹ-ਜ਼ੁਬਾਨੀ, ਇਲੈਕਟ੍ਰਾਨਿਕ ਤਰੀਕੇ ਨਾਲ; ਲਿਖਤੀ; ਕਿਸੇ ਅਧਿਕਾਰਤ ਪ੍ਰਤਿਨਿਧ, ਜਿਵੇਂ ਬਰੋਕਰ, ਏਜੰਟ ਜਾਂ ਵਕੀਲ ਰਾਹੀਂ। ਕਈ ਵਾਰੀ ਸਾਨੂੰ ਤੁਹਾਡੀ ਸਹਿਮਤੀ ਦੀ ਲੋੜ ਨਹੀਂ ਪੈਂਦੀ ਜਾਂ ਇਹ ਮੰਗਣ ਤੋਂ ਕਾਨੂੰਨੀ ਤੌਰ ‘ਤੇ ਮਨ੍ਹਾਂ ਕੀਤਾ ਹੋ ਸਕਦਾ ਹੈ। ਇਹ ਹਾਲਾਤ ਆਮ ਤੌਰ ‘ਤੇ ਕਰਜ਼ਾ ਵਸੂਲੀ, ਅਦਾਲਤੀ ਹੁਕਮਾਂ ਅਤੇ ਹੋਰ ਕਾਨੂੰਨੀ ਮਾਮਲਿਆਂਫ਼ਵਿਲੱਖਣ ਹਾਲਤਾਂ ਜਿਵੇਂ ਕੋਈ ਐਮਰਜੈਂਸੀ ਜਿਹੜੀ ਜ਼ਿੰਦਗੀ, ਸਿਹਤ ਜਾਂ ਨਿੱਜੀ ਸੁਰੱਖਿਆ ਲਈ ਖਤਰਾ ਬਣਦੀ ਹੋਵੇ, ਦੁਆਲੇ ਘੁੰਮਦੇ ਹਨ। ਸਮੇਂ ਸਮੇਂ ਖਾਲਸਾ ਕਰੈਡਿਟ ਯੂਨੀਅਨ ਨੂੰ ਤੁਹਾਡੇ ਬਾਰੇ ਜਾਣਕਾਰੀ ਲੈਣ ਵਾਸਤੇ ਹੋਰ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਸੰਪਰਕ ਕਰਨਾਂ ਜ਼ਰੂਰੀ ਹੋ ਸਕਦਾ ਹੈ, ਜਿਵੇਂ:

 • ਪਾਵਰ ਆਫ ਅਟਾਰਨੀ ਜਾਂ ਹੋਰ ਕਾਨੂੰਨੀ ਅਥਾਰਿਟੀ ਤਹਿਤ ਤੁਹਾਡੇ ਵਾਸਤੇ ਕਾਰਜ ਕਰ ਰਹੇ ਵਿਅਕਤੀ;
 • ਕਰੈਡਿਟ ਰਿਪੋਰਟਿੰਗ ਏਜੰਸੀਆਂ, ਹੋਰ ਉਧਾਰ ਦੇਣ ਵਾਲੇ ਜਾਂ ਹੋਰ ਵਿੱਤੀ ਸੰਸਥਾਵਾਂ;
 • ਸਰਕਾਰੀ ਏਜੰਸੀਆਂ ਅਤੇ ਪਬਲਿਕ ਰਜਿਸਟਰੀਆਂ; ਅਤੇ
 • ਸੇਵਾ ਪ੍ਰਦਾਤਾ, ਏਜੰਟ ਅਤੇ ਹੋਰ ਸੰਸਥਾਵਾਂ ਜਿੰਨ੍ਹਾਂ ਨਾਲ ਤੁਸੀਂ ਜਾਂ ਖਾਲਸਾ ਕਰੈਡਿਟ ਯੂਨੀਅਨ ਕਾਰੋਬਾਰ ਕਰਦੇ ਹੋਣ।

 

ਜਾਣਕਾਰੀ ਇਕੱਠੀ ਕਰਨ ਦੇ ਮੰਤਵ ਅਤੇ ਵਰਤੋਂ

ਖਾਲਸਾ ਕਰੈਡਿਟ ਯੂਨੀਅਨ ਹੇਠ ਲਿਖੇ ਮੰਤਵਾਂ ਲਈ ਤੁਹਾਡੀ ਜਾਣਕਾਰੀ ਇਕੱਠੀ ਕਰਦੀ ਅਤੇ ਵਰਤਦੀ ਹੈ:

 • ਤੁਹਾਡੀ ਪਛਾਣ ਦੀ ਪੜਚੋਲ;
 • ਲਾਗੂ ਹੁੰਦੇ ਕਾਨੂੰਨਾਂ ਅਤੇ ਰੈਗੂਲੇਟਰਾਂਫ਼ਸਰਕਾਰਾਂ ਵੱਲੋਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ;
 • ਤੁਹਾਨੂੰ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਅਤੇ ਟ੍ਰਾਂਜ਼ੈਕਸ਼ਨਾਂ ਪੂਰੀਆਂ ਕਰਨ ਲਈ;
 • ਤੁਹਾਡੀਆਂ ਵਿੱਤੀਫ਼ਬੈਂਕਿੰਗ ਲੋੜਾਂ ਸਮਝਣ ਅਤੇ ਉਨ੍ਹਾਂ ਨੂੰ ਪੂਰੀਆਂ ਕਰਨ ਲਈ ਪ੍ਰਾਡਕਟ ਅਤੇ ਸੇਵਾਵਾਂ ਪੇਸ਼ ਕਰਨ ਵਾਸਤੇ;
 • ਇਹ ਯਕੀਨੀ ਬਣਾਉਣ ਲਈ ਕਿ ਤੁਹਾਨੂੰ ਤਸੱਲੀਬਖਸ਼ ਸੇਵਾ ਮਿਲੇ ਅਤੇ ਉਨ੍ਹਾਂ ਨੂੰ ਹੋਰ ਸੁਧਾਰਨ ਹਿੱਤ ਤੁਹਾਡੇ ਵਿਚਾਰ ਲੈਣ ਲਈ;
 • ਖਾਲਸਾ ਕਰੈਡਿਟ ਯੂਨੀਅਨ ਦੇ ਕੰਮਾਂ ਕਾਰਾਂ ਲਈ, ਜਿਵੇਂ ਡਾਇਰੈਕਟਰਾਂ ਦੇ ਚੁਣਾਉ ਅਤੇ ਸਲਾਨਾਂ ਆਮ ਇਜਲਾਸ ਬਾਰੇ ਸੂਚਿਤ ਕਰਨਾਂ;
 • ਖਾਲਸਾ ਕਰੈਡਿਟ ਯੂਨੀਅਨ ਦੇ ਕਾਰਜ-ਅਮਲ ਅਤੇ ਖਤਰਿਆਂ ਦੇ ਪ੍ਰਬੰਧਨ ਅਤੇ ਉਨ੍ਹਾਂ ਨੂੰ ਜਾਚਣ ਲਈ; ਅਤੇ
 • ਤੁਹਾਨੂੰ, ਹੋਰ ਮੈਂਬਰਾਂ, ਕਰਮਚਾਰੀਆਂ ਅਤੇ ਕਰੈਡਿਟ ਯੂਨੀਅਨ ਨੂੰ ਗਲਤੀਆਂ, ਖਤਰਿਆਂ, ਫਰਾਡ ਅਤੇ ਜ਼ੁਰਮੀ ਕਾਰਵਾਈਆਂ ਤੋਂ ਬਚਾਉਣ ਲਈ।

 

ਤੁਹਾਡੀ ਜਾਣਕਾਰੀ ਹੋਰਨਾਂ ਨੂੰ ਦੱਸਣਾ

ਸਾਨੂੰ ਤੁਹਾਡੀ ਜਾਣਕਾਰੀ ਹੋਰ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਦੱਸਣ ਦੀ ਜ਼ਰੂਰਤ ਹੋ ਸਕਦੀ ਹੈ ਪਰੰਤੂ ਕਿਸੇ ਵੀ ਹਾਲਤ ‘ਚ ਅਸੀਂ ਮੈਂਬਰਾਂ ਦੀ ਸੂਚੀ ਵੇਚ ਜਾਂ ਕਿਸੇ ਹੋਰ ਕੰਪਨੀ ਨੂੰ ਨਹੀਂ ਦੇ ਸਕਦੇ। ਹੇਠ ਦਿੱਤੀਆਂ ਕੁਝ ਉਦਾਹਰਨਾਂ ਹਨ, ਜਦੋਂ ਅਸੀਂ ਜਾਣਕਾਰੀ ਹੋਰਨਾਂ ਨੂੰ ਦੱਸ ਸਕਦੇ ਹਾਂ:

 • ਜਦੋਂ ਤੁਹਾਨੂੰ ਖੁਦ ਨੂੰ ਜ਼ਰੂਰਤ ਹੋਵੇ;
 • ਤੁਹਾਡੀ ਸਹਿਮਤੀ ਸਹਿਤ;
 • ਜਦੋਂ ਕਾਨੂੰਨ ਦੁਆਰਾ ਜ਼ਰੂਰਤ ਜਾਂ ਆਗਿਆ ਹੋਵੇ;
 • ਖਾਲਸਾ ਕਰੈਡਿਟ ਯੂਨੀਅਨ ਨੂੰ ਕਿਸੇ ਕਰਜ਼ੇ ਦੀ ਵਸੂਲੀ ਲਈ;
 • ਕਰੈਡਿਟ ਰਿਪੋਰਟਿੰਗ ਏਜੰਸੀਆਂ ਅਤੇ ਹੋਰ ਉਧਾਰ ਦੇਣ ਵਾਲਿਆਂ ਨੂੰ;
 • ਮੈਂਬਰਸ਼ਿੱਪ ਦੇ ਸਬੰਧ ‘ਚ ਕਿਸੇ ਵਿਅਕਤੀ ਨੂੰ ਜਿਸ ਨਾਲ ਤੁਹਾਡੀ ਮੈਂਬਰਸ਼ਿੱਪ ਭਾਈਵਾਲੀ ਹੋਵੇ;
 • ਸਾਡੇ ਬਿਜ਼ਨਸ ਦਾ ਕੁਝ ਹਿੱਸਾ ਵੇਚਣ, ਸੰਮਿਲਤ ਹੋਣ ਜਾਂ ਜ਼ਾਮਨੀ ਵਜੋਂ ਕਿਸੇ ਹੋਰ ਇਕਾਈ ਕੋਲ ਰੱਖਣ ਦੀਆਂ ਯੋਜਨਾਵਾਂ ਬਾਰੇ ਤੁਹਾਨੂੰ ਸੂਚਿਤ ਕਰਨ ਲਈ।

 

ਜਵਾਬਦੇਹੀ ਅਤੇ ਸੰਪਰਕ ਜਾਣਕਾਰੀ

ਜੇਕਰ ਸਾਡੀ ਪ੍ਰਾਈਵੇਸੀ ਪਾਲਿਸੀ ਅਤੇ ਢੰਗ ਤਰੀਕਿਆਂ ਬਾਰੇ ਤੁਹਾਨੂੰ ਕਿਸੇ ਸਪੱਸ਼ਟਤਾ ਦੀ ਜ਼ਰੂਰਤ ਹੈ, ਤੁਹਾਡਾ ਆਪਣੀ ਪ੍ਰਾਈਵੇਸੀ ਸਥਿਤੀ ਸਬੰਧੀ ਕੋਈ ਸਵਾਲ ਹੋਵੇ, ਉਪਰੋਕਤ ਜਾਣਕਾਰੀ ਬਾਰੇ ਜਾਂ ਪਾਲਣ ਕਰਨ ਦੇ ਮਾਮਲਿਆਂ ਬਾਰੇ ਕੋਈ ਵਿਸਥਾਰ ਲੈਣਾ ਚਾਹੋ ਤਾਂ ਕਿਰਪਾ ਕਰਕੇ ਖਾਲਸਾ ਕਰੈਡਿਟ ਯੂਨੀਅਨ ਨਾਲ ਹੇਠ ਲਿਖੇ ਅਨੁਸਾਰ ਸੰਪਰਕ ਕਰੋ:

ਡਾਕ: ਖਾਲਸਾ ਕਰੈਡਿਟ ਯੂਨੀਅਨ, ਤੀਸਰੀ ਮੰਜ਼ਿਲ-8788-120 ਸਟਰੀਟ, ਸਰੀ, ਬੀ. ਸੀ. ਵੀ 3 ਡਬਲਿਊ 3 ਐਨ 6.

ਈਮੇਲ:           support@khalsacredit.com

ਟੈਲੀਫੋਨ: 604-507-6400

ਟਾਲ ਫਰੀ:    1-800-324-6747

ਫੈਕਸ: 604-507-6405