ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜ-ਸਾਧਕ ਅਫਸਰ ਵੱਲੋਂ ਸੁਨੇਹਾ

ਬੋਰਡ ਦੇ ਚੇਅਰਮੈਨ ਵੱਲੋਂ ਸੁਨੇਹਾ

ਖਾਲਸਾ ਕਰੈਡਿਟ ਯੂਨੀਅਨ ਦੇ ਵੈੱਬਸਾਈਟ ਦਾ ਅਸਲ ਦੌਰਾ ਕਰਨ ਲਈ ਤੁਹਾਡਾ ਧੰਨਵਾਦ। ਅਸੀਂ ਵਿਸ਼ਵਾਸ਼ ਕਰਦੇ ਹਾਂ ਕਿ ਤੁਸੀਂ ਸਾਡੇ ਇਤਿਹਾਸ ਬਾਰੇ, ਸਾਡੇ ਲੋਕਾਂ ਬਾਰੇ, ਕਮਿਊਨਿਟੀ ਪ੍ਰਤਿ ਸਾਡੀ ਲਗਨ ਅਤੇ ਬ੍ਰਿਟਿਸ਼ ਕੁਲੰਬੀਆ ਸੂਬੇ ਭਰ ਵਿਚ ਸਿੱਖ ਲੋਕਾਂ ਪ੍ਰਤਿ ਸਾਡੀ ਪ੍ਰਤਿਬਧਤਾ ਬਾਰੇ ਕੁਝ ਨਾ ਕੁਝ ਸਿੱਖੋਗੇ। ਅੰਗਰੇਜ਼ੀ ਅਤੇ ਪੰਜਾਬੀ ਤੋਂ ਇਲਾਵਾ ਅਸੀਂ ਇਹ ਕਹਿਣ ਦੀ ਇੱਛਾ ਰੱਖਦੇ ਹਾਂ ਕਿ ਅਸੀਂ ਤੁਹਾਡੀ ਭਾਸ਼ਾ ਬੋਲਦੇ ਹਾਂ- ਸੇਵਾ। ਖਾਲਸਾ ਕਰੈਡਿਟ ਯੂਨੀਅਨ ਭਰ 'ਚ ਹਰ ਰੋਜ਼ ਸਾਡੇ ਕਰਮਚਾਰੀ ਸੇਵਾ ਅਤੇ ਪੇਸ਼ਾਵਰੀ ਦਾ ਉਹ ਦਰਜ਼ਾ ਮੁਹੱਈਆ ਕਰਨ ਲਈ ਪੂਰੀ ਵਾਹ ਲਾਉਂਦੇ ਹਨ, ਜਿਹੜਾ ਸਾਡੇ ਮੈਂਬਰਾਂ ਦੀ ਪੂਰੀ ਸੰਤੁਸ਼ਟੀ ਕਰਵਾਉਂਦਾ ਹੈ। ਅਸੀਂ ਤੁਹਾਨੂੰ ਉਤਸ਼ਾਹਤ ਕਰਦੇ ਹਾਂ ਕਿ ਜੇਕਰ ਤੁਸੀਂ ਅਜੇ ਮੈਂਬਰ ਨਹੀਂ ਬਣੇ ਤਾਂ ਸਾਡੇ ਮੈਂਬਰ ਬਣੋ ਅਤੇ ਲਗਨ-ਪੂਰਬਕ ਸਟਾਫ ਤੇ ਮੈਨੇਜਮੈਂਟ ਦੀ ਸਾਡੀ ਬੇਮਿਸਾਲ ਟੀਮ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈਰਾਨੀਜਨਕ ਸੇਵਾ ਦਾ ਸੱਜਰਾ ਅਨੁਭਵ ਪ੍ਰਾਪਤ ਕਰੋ।

ਇਕ ਸਹਿਕਾਰੀ ਸੰਸਥਾ ਵਜੋਂ, ਮੈਂਬਰ ਫੈਸਲਾ ਕਰਦੇ ਹਨ ਕਿ ਖਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੇ ਬੋਰਡ ਲਈ ਕੌਣ ਚੁਣਿਆਂ ਜਾਂਦਾ ਹੈ, ਅਤੇ ਮੈਂਬਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਰਾਇ ਕਰੈਡਿਟ ਯੂਨੀਅਨ ਦੇ ਪ੍ਰਤਿਨਿਧਾਂ ਤੱਕ ਪੁਚਾਉਣ, ਜਿਹੜੇ ਤੁਹਾਡੇ ਨਾਲ ਇਸ ਤਰ੍ਹਾਂ ਵਿਉਹਾਰ ਕਰਨਗੇ ਜਿਵੇਂ ਸੰਸਥਾ ਦੇ ਤੁਸੀਂ ਮਾਲਕ ਹੋਵੋ - ਕਿਉਂਕਿ ਮੈਂਬਰ ਹੀ ਇਸਦੇ ਮਾਲਕ ਹਨ। ਇਹ ਗੱਲ ਸਾਨੂੰ ਬਹੁਤੀਆਂ ਹੋਰ ਵਿੱਤੀ ਸੰਸਥਾਵਾਂ ਨਾਲੋਂ ਵੱਖਰਿਆਉਂਦੀ ਹੈ। ਤੁਸੀਂ ਇਹ ਵੀ ਜਾਣੋਗੇ ਕਿ ਖਾਲਸਾ ਕਰੈਡਿਟ ਯੂਨੀਅਨ ਵਿਸ਼ਵਾਸ਼ ਰੱਖਦੀ ਹੈ ਕਿ ਇਕ ਚੰਗੇ ਗੁਆਢੀਂ ਬਣਨਾਂ ਮਾਰਕੀਟਿੰਗ ਦੇ ਕਿਸੇ ਮੌਕੇ ਨਾਲੋਂ ਚੰਗੇਰੀ ਗੱਲ ਹੈ। ਇਹ ਇਕ ਦੇਣਦਾਰੀ ਹੈ। ਸਾਡਾ ਵਧਾਅ ਸਾਡੀ ਸ਼ੁਹਰਤ ਕਰਕੇ ਹੋਇਆ ਹੈ, ਪ੍ਰਾਪਤੀ ਕਰਕੇ ਨਹੀਂ।

ਖਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੇ ਬੋਰਡਾਂ ਵੱਲੋਂ ਸਾਡਾ ਵੈੱਬਸਾਈਟ ਵੇਖਣ ਵਾਸਤੇ ਤੁਹਾਡਾ ਧੰਨਵਾਦ ਅਤੇ ਕਿਰਪਾ ਕਰਕੇ ਇਸਨੂੰ ਮੁੜ ਜਲਦੀ ਵੇਖਣਾ।

ਜਗਪਾਲ ਸਿੰਘ ਸੰਧੂ
ਚੇਅਰਮੈਨ