ਮੈਂਬਰ ਮਾਮਲੇ

ਅੱਸੀਵਿਆਂ ਦੇ ਸ਼ੁਰੂ ਦੀ ਆਰਥਿਕ ਅਸਥਿਰਤਾ ਅਤੇ ਸੂਬੇ ਵਿਚਲੀਆਂ ਬਹੁਤੀਆਂ ਕਰੈਡਿਟ ਯੂਨੀਅਨਾਂ ਦੇ ਇੰਕਾਰਪੋਰੇਟ ਹੋ ਚੁੱਕਣ ਤੋਂ ਲੰਮਾਂ ਸਮਾਂ ਮਗਰੋਂ ਖਾਲਸਾ ਕਰੈਡਿਟ ਯੂਨੀਅਨ (KCU) 19 ਫਰਵਰੀ 1986 ਨੂੰ ਹੋਂਦ ਵਿਚ ਆਈ। ਇਸ ਕਾਰਨ ਸ਼ੁਰੂ ‘ਚ ਕੁਝ ਅੜਚਣਾ ਅਤੇ ਚੁਣੌਤੀਆਂ ਪੇਸ਼ ਆਈਆਂ ਪਰ ਸਾਡੇ ਬਾਨੀਆਂ ਦਾ ਵਿਸ਼ਵਾਸ਼ ਕਦੇ ਨਾ ਡੋਲਿਆ ਕਿਉਂਕਿ ਸਿੱਖ ਕਮਿਊਨਿਟੀ ਦੀਆਂ ਵਿੱਤੀ ਲੋੜਾਂ ਦੀ ਪੂਰਤੀ ਕਰਦੀ ਧਰਮ ਨਾਲ ਬੱਝੀ ਕਰੈਡਿਟ ਯੂਨੀਅਨ ਦੀ ਉਨ੍ਹਾਂ ਦੀ ਇੱਛਾ ਅਸਲੀਅਤ ਬਣ ਗਈ ਸੀ। ਉਨ੍ਹਾਂ ਸ਼ੁਰੂ ਦੇ ਸੰਘਰਸ਼ਾਂ ‘ਚੋਂ ਖਾਲਸਾ ਕਰੈਡਿਟ ਯੂਨੀਅਨ ਹੋਰ ਵਧੇਰੇ ਮਜ਼ਬੂਤ ਅਤੇ ਤਕੜੀ ਹੋ ਕੇ ਨਿਕਲੀ ਅਤੇ ਅੱਜ ਬ੍ਰਿਟਿਸ਼ ਕੁਲੰਬੀਆ ਦੇ ਕਰੈਡਿਟ ਯੂਨੀਅਨ ਸਿਸਟਮ ਲਈ ਨਿਪੁੰਨਤਾ ਦਾ ਇਕ ਨਮੂਨਾਂ ਬਣੀ ਹੈ।