ਬੌਰੋਇੰਗ

ਬੌਰੋਇੰਗ

ਮੌਰਟਗੇਜਾਂ

ਘਰ ਖਰੀਦਣਾ ਇਕ ਵੱਡਾ ਪੂੰਜੀ-ਨਿਵੇਸ਼ ਹੈ। ਅਸੀਂ ਇੱਥੇ ਤੁਹਾਡੇ ਵਿੱਤੀ ਫੈਸਲਿਆਂ ‘ਚ ਤੁਹਾਡੀ ਮਦਦ ਕਰਨ ਲਈ ਮੌਜ਼ੂਦ ਹਾਂ। ਸਾਡੀ ਮਾਹਰਾਂ ਦੀ ਟੀਮ ਇਕ ਅਜਿਹੀ ਮੌਰਟਗੇਜ ਬਣਾ ਕੇ ਦੇਵੇਗੀ ਜਿਹੜੀ ਤੁਹਾਡੀਆਂ ਲੋੜਾਂ ਮੁਤਾਬਿਕ ਫਿੱਟ ਬੈਠਦੀ ਹੋਵੇ

ਫਿਕਸਡ ਰੇਟ - ਓਪਨ

ਅਜਿਹੀ ਮੌਰਟਗੇਜ ਜਿਸ ‘ਚ ਤੁਸੀਂ ਮੌਰਟਗੇਜ ਦਾ ਕੁਝ ਹਿੱਸਾ ਜਾਂ ਸਾਰੀ ਹੀ ਮੌਰਟਗੇਜ ਕਿਸੇ ਵੀ ਸਮੇਂ ਪਹਿਲਾਂ ਮੋੜਨ ਦੇ ਕਿਸੇ ਚਾਰਜ ਤੋਂ ਬਿਨਾਂ ਵਾਪਸ ਮੋੜ ਸਕਦੇ ਹੋ। ਵਿਆਜ਼ ਦਰਾਂ ਅਤੇ ਪੇਮੈਂਟਾਂ ‘ਚ ਵਾਧਿਆਂ ਦੇ ਫਿਕਰ ਦੂਰ ਕਰੋ ਅਤੇ ਬੱਝਵੀਂ ਦਰ ਬਣੇ ਰਹਿਣ ਦਾ ਆਨੰਦ ਮਾਣੋ

 • 1-ਸਾਲ ਦੀ ਖੁੱਲ੍ਹੀ ਮਿਆਦ ‘ਚ ਉਪਲਬਧ
 • ਕਿਸੇ ਸਮੇਂ ਵੀ ਬੱਝਵੀਂ ਮਿਆਦ ਵਾਲੀ ‘ਚ ਤਬਦੀਲ ਹੋ ਸਕਦੀ ਹੈ
 • ਕਿਸੇ ਵਾਧੂ ਖਰਚੇ ਤੋਂ ਬਗੈਰ ਕਿਸੇ ਸਮੇਂ ਵੀ ਕੁਝ ਹਿੱਸਾ ਜਾਂ ਪੂਰੀ ਵਾਪਸ ਮੋੜੀ ਜਾ ਸਕਦੀ ਹੈ
 • ਬੱਝਵੀਂ ਵਿਆਜ਼ ਦਰ
 • ਲਾਈਫ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਉਪਲਬਧ
 • ਆਪਣੀਆਂ ਮੋਰਟਗੇਜ ਪੇਮੈਂਟਾਂ ਦਾ ਹਿਸਾਬ ਕੱਢੋਇਕੁਇਟੀ ਮੌਰਟਗੇਜ

ਆਪਣੇ ਘਰ ਦੀ ਇਕੁਇਟੀ ਅਤੇ ਆਪਣੀ ਕਰੈਡਿਟ ਹਿਸਟਰੀ/ਸਕੋਰ ਦਾ ਮੌਰਟਗੇਜ ਲੈ ਸਕਣ ਲਈ ਫਾਇਦਾ ਉਠਾਉ, ਭਾਵੇਂ ਕਿ ਤੁਹਾਡੀ ਪੁਸ਼ਟੀਯੋਗ ਆਮਦਨ ਆਮ ਡੈੱਟ ਸਰਵਿਸ ਰੇਸ਼ੋ ‘ਤੇ ਪੂਰੀ ਨਾ ਵੀ ਉੱਤਰਦੀ ਹੋਵੇ। ਤੁਹਾਡੀ ਮਾਣ ਪ੍ਰਤਿਸ਼ਠਾ ਸਾਡੇ ਲਈ ਅਰਥ ਰੱਖਦੀ ਹੈ

*ਸ਼ਰਤਾਂ ਲਾਗੂ ਹਨ

ਕੰਸਟ੍ਰੱਕਸ਼ਨ ਮੌਰਟਗੇਜ

ਤੁਹਾਡੀ ਪੈਸੇ ਬਚਾਉਣ ਅਤੇ ਆਪਣੇ ਸੁਪਨਿਆਂ ਵਿਚਲਾ ਘਰ ਉਸਾਰਨ ‘ਚ ਮਦਦ ਕਰਨੀ, ਉਹ ਕੁਝ ਹੈ ਜਿਸ ਦੀ ਅਸੀਂ ਖਾਲਸਾ ਕਰੈਡਿਟ ਯੂਨੀਅਨ ‘ਚ ਕੰਸਟ੍ਰੱਕਸ਼ਨ ਮੌਰਟਗੇਜ ਦੁਆਰਾ ਸਹਾਇਤਾ ਕਰਦੇ ਹਾਂ। ਕੇਵਲ ਉਨਾਂ ਚਿਰ ਵਿਆਜ਼ ਦਿਉ ਜਦ ਤੱਕ ਤੁਹਾਡਾ ਘਰ ਖਤਮ ਹੁੰਦਾ ਹੈ ਅਤੇ ਘਰ ਦੀ ਮਾਲਕੀ ਦੀ ਤਸੱਲੀ ਮਹਿਸੂਸ ਕਰੋ।

 • ਉਸਾਰੀ ਮੁਕੰਮਲ ਹੋਣ ਉਪਰੰਤ ਤੁਹਾਨੂੰ ਜ਼ਰੂਰ ਘਰ ‘ਚ ਰਹਿਣ ਦਾ ਇਰਾਦਾ ਬਣਾਉਣਾ ਹੋਵੇਗਾ।
 • ਘਰ ਦੀ ਉਸਾਰੀ ਦੌਰਾਨ ਪੇਸ਼ਗੀ ਰਕਮਾਂ ਲਉ।
 • ਉਸਾਰੀ ਦੌਰਾਨ ਕੇਵਲ ਵਿਆਜ਼ ਦੀਆਂ ਪੇਮੈਂਟਾਂ ਦਿਉ।
 • * ਸ਼ਰਤਾਂ ਲਾਗੂ ਹਨ


ਫਿਕਸਡ ਰੇਟ -ਕਲੋਜ਼ਡ

ਫਿਕਸਡ ਰੇਟ ਕਲੋਜ਼ਡ ਮੌਰਟਗੇਜਾਂ ਵਿਆਜ਼ ਦੇ ਖਰਚਿਆਂ ‘ਚ ਬੱਚਤ ਕਰਨ ਦੇ ਨਾਲ ਨਾਲ ਮੌਰਟਗੇਜ ਤੇਜ਼ੀ ਨਾਲ ਉਤਾਰ ਦੇਣ ਦੇ ਯੋਗ ਬਣਾਉਂਦੀਆਂ ਹਨ। ਵਧਦੀਆਂ ਵਿਆਜ਼ ਦਰਾਂ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੀ ਮਿਆਦ ਉਸ ਸਮੇਂ ਲਈ ਬੱਝਵੀਂ ਹੈ ਜਿਹੜਾ ਤੁਸੀਂ ਚਾਹਿਆ ਹੈ।

 • 6 ਮਹੀਨਿਆਂ ਤੋਂ 10 ਸਾਲ ਤੱਕ ਦੀਆਂ ਮਿਆਦਾਂ ਉਪਲਬਧ ਹਨ
 • ਬੱਝਵੀਆਂ ਟਰਮਾਂ
 • ਆਪਣੀ ਰੈਗੂਲਰ ਮੌਰਟਗੇਜ ਤੋਂ ਇਲਾਵਾ *ਹਰ ਸਾਲ 10% ਤੱਕ ਅਗੇਤੀ ਵਾਧੂ ਅਦਾਇਗੀ ਕਰੋ
 • ਓਪਨ ਮੌਰਟਗੇਜ ਦੇ ਮੁਕਾਬਲੇ ਘੱਟ ਵਿਆਜ਼ ਦਰ ਦਾ ਆਨੰਦ ਲਉ
 • ਬੱਝਵੀਂ ਵਿਆਜ਼ ਦਰ
 • ਲਾਈਫ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਉਪਲਬਧ
 • ਆਪਣੀਆਂ ਮੋਰਟਗੇਜ ਪੇਮੈਂਟਾਂ ਦਾ ਹਿਸਾਬ ਕੱਢੋ

ਵੇਰੀਏਬਲ ਰੇਟ - ਕਲੋਜ਼ਡ

ਕਲੋਜ਼ਡ ਵੇਰੀਏਬਲ ਇੰਟਰੈਸਟ ਰੇਟ ਮੌਰਟਗੇਜ ਨਾਲ, ਜਦੋਂ ਤੁਹਾਡੀ ਵਿਆਜ਼ ਦਰ ਬਦਲਦੀ ਹੈ, ਤੁਹਾਡੀ ਪੇਮੈਂਟ ਦੀ ਰਕਮ ਉਹੀ ਰਹਿੰਦੀ ਹੈ। ਐਪਰ, ਜਿਹੜੀ ਰਕਮ ਵਿਆਜ਼ ਵੱਲ ਅਤੇ ਮੂਲ ਵੱਲ ਜਾਂਦੀ ਹੈ ਉਹ ਬਦਲ ਜਾਵੇਗੀ।

 • 3 ਸਾਲ ਅਤੇ 5 ਸਾਲ ਤੱਕ ਦੀਆਂ ਬੱਝਵੀਆਂ ਮਿਆਦਾਂ ‘ਚ ਉਪਲਬਧ ਹੈ
 • ਵਿਆਜ਼ ਦਰ ਪ੍ਰਾਈਮ ਦੇ ਬਦਲਣ ਨਾਲ ਬਦਲ ਜਾਂਦੀ ਹੈ
 • ਮਾਸਿਕ ਪੇਮੈਂਟਾਂ ਮਿਆਦ ਭਰ ਲਈ ਉਹੀ ਰਹਿੰਦੀਆਂ ਹਨ
 • ਬੱਝਵੀਆਂ ਟਰਮਾਂ
 • ਆਪਣੀ ਰੈਗੂਲਰ ਮੌਰਟਗੇਜ ਤੋਂ ਇਲਾਵਾ *ਹਰ ਸਾਲ 10% ਤੱਕ ਅਗੇਤੀ ਵਾਧੂ ਅਦਾਇਗੀ ਕਰੋ
 • ਕਿਸੇ ਵਾਧੂ ਖਰਚੇ ਤੋਂ ਬਗੈਰ ਕਿਸੇ ਸਮੇਂ ਵੀ ਕੁਝ ਹਿੱਸਾ ਜਾਂ ਪੂਰੀ ਵਾਪਸ ਮੋੜੀ ਜਾ ਸਕਦੀ ਹੈ
 • ਲਾਈਫ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਉਪਲਬਧ
 • ਆਪਣੀਆਂ ਮੋਰਟਗੇਜ ਪੇਮੈਂਟਾਂ ਦਾ ਹਿਸਾਬ ਕੱਢੋ

ਵੇਰੀਏਬਲ ਰੇਟ - ਓਪਨ

ਓਪਨ ਮੌਰਟਗੇਜਾਂ ਕਿਸੇ ਵੀ ਸਮੈਂ ਕੁਝ ਹਿੱਸਾ ਜਾਂ ਪੂਰੀਆਂ ਅਗੇਤਿਆਂ ਮੋੜ ਦੇਣ ਦੇ ਕਿਸੇ ਚਾਰਜ ਤੋਂ ਬਗੈਰ ਵਾਪਸ ਮੋੜੀਆਂ ਜਾ ਸਕਦੀਆਂ ਹਨ। ਬਦਲਵੀਂ ਦਰ ਦੇ ਵਿਸ਼ੇਸ਼ ਲੱਛਣ ਕਰਕੇ ਤੁਸੀਂ ਇਕ ਓਪਨ ਮੌਰਟਗੇਜ ਨਾਲ ਘੱਟ ਵਿਆਜ਼ ਦਰ ਦੇ ਫਾਇਦੇ ਲੈ ਸਕਦੇ ਹੋ।

 • 1 ਸਾਲ ਦੀ ਖੁੱਲ੍ਹੀ ਮਿਆਦ ‘ਚ ਉਪਲਬਧ ਹੈ
 • ਵਿਆਜ਼ ਦਰ ਪ੍ਰਾਈਮ ਦੇ ਬਦਲਣ ਨਾਲ ਬਦਲ ਜਾਂਦੀ ਹੈ
 • ਵਿਆਜ਼ ਦਰ ਪ੍ਰਾਈਮ ਦੇ ਬਦਲਣ ਨਾਲ ਬਦਲ ਜਾਂਦੀ ਹੈ
 • ਮਾਸਿਕ ਪੇਮੈਂਟਾਂ ਮਿਆਦ ਭਰ ਲਈ ਉਹੀ ਰਹਿੰਦੀਆਂ ਹਨ
 • ਕਿਸੇ ਵੀ ਸਮੇਂ ਬੱਝਵੀਂ ਦਰ ਵਾਲੀ ਕਿਸੇ ਮੌਰਟਗੇਜ ‘ਚ ਬਦਲ ਸਕਦੇ ਹੋ
 • ਵਾਧੂ ਖਰਚੇ ਤੋਂ ਬਗੈਰ ਕਿਸੇ ਸਮੇਂ ਵੀ ਕੁਝ ਹਿੱਸਾ ਜਾਂ ਪੂਰੀ ਵਾਪਸ ਮੋੜੀ ਜਾ ਸਕਦੀ ਹੈ
 • ਲਾਈਫ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਉਪਲਬਧ
 • ਆਪਣੀਆਂ ਮੋਰਟਗੇਜ ਪੇਮੈਂਟਾਂ ਦਾ ਹਿਸਾਬ ਕੱਢੋ

ਲਾਈਨ ਆਫ ਕਰੈਡਿਟ

ਆਪਣੇ ਮੌਜ਼ੂਦਾ ਚੈੱਕਿੰਗ ਅਕਾਊਂਟ ‘ਤੇ ਇਕ ਸਥਾਪਤ ਸੀਮਾਂ ਸਹਿਤ ਤੁਸੀਂ ਪੂਰਵ-ਪ੍ਰਵਾਣਤ ਕਰੈਡਿਟ ਲਾਈਨ ‘ਚੋਂ ਪੈਸਿਆਂ ਤੱਕ ਕਿਸੇ ਵੀ ਸਮੇਂ ਪਹੁੰਚ ਕਰ ਸਕਦੇ ਹੋ। ਜਿੰਨੀ ਲੋੜ ਹੋਵੇ ਵਰਤੋ ਅਤੇ ਆਪਣ ਸਹੂਲਤ ਅਨੁਸਾਰ ਵਾਪਸ ਕਰੋ। ਤੁਸੀਂ ਉਸੇ ਰਕਮ ‘ਤੇ ਹੀ ਵਿਆਜ਼ ਦਿੰਦੇ ਹੋ ਜਿਹੜੀ ਤੁਸੀਂ ਵਰਤਦੇ ਹੋ।

ਅਨਸਕਿਉਰਡ ਲਾਈਨ ਆਫ ਕਰੈਡਿਟ

ਆਪਣੇ ਚੈੱਕਿੰਗ ਅਕਾਊਂਟ ‘ਚੋਂ ਸੁਖਾਲੀ ਪਹੁੰਚ ਸਹਿਤ ਆਪਣੇ ਅਚਨਚੇਤੇ ਖਰਚੇ ਅਦਾ ਕਰਨ ਲਈ ਜਾਂ ਨਾ ਟਾਲੀ ਜਾ ਸਕਣ ਵਾਲੀ ਖਰੀਦਦਾਰੀ ਕਰਨ ਲਈ ਜਾਂ ਫਿਰ ਸੁਭਾਵਿਕ ਛੁੱਟੀਆਂ ਕੱਟਣ ਜਾਣ ਲਈ ਆਪਣੀ ਕਰੈਡਿਟ ਲਾਈਨ ਵਰਤੋ।

 • ਪੈਸਿਆਂ ਤੱਕ ਆਪਣੇ ਚੈੱਕਿੰਗ ਅਕਾਊਂਟ ਰਾਹੀ ਪਹੁੰਚ ਕਰੋ
 • ਜਿੰਨੀ ਵਾਰੀ ਵੀ ਤੁਹਾਨੂੰ ਲੋੜ ਪੈਂਦੀ ਹੈ ਆਪਣੀ ਕਰੈਡਿਟ ਲਾਈਨ ‘ਚੋਂ ਪੈਸੇ ਕਢਵਾਉ ਅਤੇ ਬੈਲੈਂਸ ਕਿਸੇ ਵੀ ਸਮੇਂ ਵਾਪਸ ਮੋੜੋ
 • ਪੇਮੈਂਟਾਂ, ਜੋ ਮਾਸਿਕ ਆਧਾਰ ‘ਤੇ ਦੇਣੀਆਂ ਹੋਣਗੀਆਂ, ਤੁਹਾਡੀ ਵੱਧ ਤੋਂ ਵੱਧ ਵਰਤੀ ਹੋਈ ਕਰੈਡਿਟ ਲਾਈਨ ਦੇ 3% ਤੱਕ ਮਿਥੀਆਂ ਜਾ ਸਕਦੀਆਂ ਹਨ
 • ਲਾਈਫ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਉਪਲਬਧ


ਅਨਸਕਿਉਰਡ ਲਾਈਨ ਆਫ ਕਰੈਡਿਟ - ਹੋਮਓਨਰਜ਼

ਮੌਜ਼ੂਦਾ ਮੈਂਬਰਾਂ ਨੂੰ ਦੇਣ ਵਾਸਤੇ ਇਕ ਅਨਸਕਿਉਰਡ ਕਰੈਡਿਟ ਲਾਈਨ ਉਨ੍ਹਾਂ ਸਾਰੇ ਘਰ ਮਾਲਕਾਂ ਨੂੰ ਪੇਸ਼ ਕੀਤੀ ਜਾਵੇਗੀ ਜਿਹੜੇ ਆਪਣੀਆਂ ਰਿਹਾਇਸ਼ੀ ਮੌਰਟਗੇਜਾਂ ਖਾਲਸਾ ਕਰੈਡਿਟ ਯੂਨੀਅਨ ਨਾਲ ਬਣਾਈ ਰੱਖਦੇ ਹਨ।

*ਕੁਝ ਸ਼ਰਤਾਂ ਲਾਗੂ ਹਨਹੋਮ ਇਕੁਇਟੀ ਲਾਈਨ ਆਫ ਕਰੈਡਿਟ

ਘਰ ਦੇ ਨਵੀਨੀਕਰਨ, ਵੱਡੀਆਂ ਖਰੀਦਦਾਰੀਆਂ ਜਾਂ ਕਿਸੇ ਵੀ ਹੋਰ ਮਕਸਦ ਲਈ ਪੈਸੇ ਚਾਹੀਦੇ ਹਨ? ਇਕ ਵਾਰ ਸਥਾਪਤ ਹੋ ਜਾਣ ‘ਤੇ ਹੋਮ ਇਕੁਇਟੀ ਕਰੈਡਿਟ ਲਾਈਨ ਕਿਸੇ ਵੀ ਸਮੇਂ ਜਦੋਂ ਤੁਹਾਨੂੰ ਲੋੜ ਹੋਵੇ, ਉਪਲਬਧ ਹੁੰਦੀ ਹੈ।

 • ਪੈਸਿਆਂ ਤੱਕ ਆਪਣੇ ਚੈੱਕਿੰਗ ਅਕਾਊਂਟ ਰਾਹੀ ਪਹੁੰਚ ਕਰੋ
 • ਜਿੰਨੀ ਵਾਰੀ ਵੀ ਤੁਹਾਨੂੰ ਲੋੜ ਪੈਂਦੀ ਹੈ ਆਪਣੀ ਕਰੈਡਿਟ ਲਾਈਨ ‘ਚੋਂ ਪੈਸੇ ਕਢਵਾਉ ਅਤੇ ਬੈਲੈਂਸ ਕਿਸੇ ਵੀ ਸਮੇਂ ਵਾਪਸ ਮੋੜੋ
 • ਪੇਮੈਂਟਾਂ ਵਰਤੀ ਗਈ ਰਕਮ ‘ਤੇ ਕੇਵਲ ਵਿਆਜ਼ ਦੀਆਂ ਹਨ
 • ਤੁਸੀਂ ਆਪਣੇ ਘਰ ਕੀਮਤ ਦੇ 65% ਤੱਕ ਪੈਸੇ ਲੈ ਸਕਦੇ ਹੋ
 • ਲਾਈਫ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਉਪਲਬਧ

ਖਾਲਸਾ ਸਟੂਡੈਂਟ ਲਾਈਨ ਆਫ ਕਰੈਡਿਟ

ਇਹ ਰਿਵਾਲਵਿੰਗ ਕਰੈਡਿਟ ਲਾਈਨ ਵਿਦਿਆਰਥੀਆਂ ਨੂੰ ਸਕੂਲ ‘ਚ ਹੁੰਦਿਆਂ ਹੋਇਆਂ ਕਰੈਡਿਟ ਲਾਈਨ ‘ਚੋਂ ਉਸਦੀ ਸਥਾਪਤ ਸੀਮਾਂ ਤੱਕ ਪੈਸੇ ਕਢਵਾ ਕੇ ਆਪਣੀਆਂ ਕਿਤਾਬਾਂ ਅਤੇ ਵਿਦਿਅਕ ਖਰਚਿਆਂ ਲਈ ਅਦਾਇਗੀਆਂ ਕਰਨ ਦੇ ਯੋਗ ਬਣਾਉਂਦੀ ਹੈ ਅਤੇ ਅਤੇ ਜਦੋਂ ਪੈਸਾ ਆਉਣ ਲੱਗ ਜਾਵੇ ਤਾਂ ਵਾਪਸ ਮੋੜਨ ਦੀ ਵਿਵਸਥਾ ਕਰਦੀ ਹੈ।

 • ਉਨ੍ਹਾਂ ਵਿਿਦਆਰਥੀਆਂ ਨੂੰ ਜਿਹੜੇ ਅੰਡਰਗਰੈਜੂਏਟ, ਪੋਸਟਗਰੈਜੂਏਟ ਜਾਂ ਪ੍ਰੋਫੈਸ਼ਨਲ ਡਿਗਰੀਆਂ ਕਰ ਰਹੇ ਹਨ, ਉਪਲਬਧ ਹੈ।
 • ਵਿਿਦਆਰਥੀਆਂ ਨੂੰ, ਜਦੋਂ ਤੱਕ ਉਹ ਸਕੂਲ ‘ਚ ਰਹਿੰਦੇ ਹਨ, ਹਰੇਕ ਮਹੀਨੇ ਬਣਦਾ ਵਿਆਜ਼ ਦੇਣਾ ਪੈਂਦਾ ਹੈ।
 • ਪੜਾਈ ਮੁਕਾ ਲੈਣ ਮਗਰੋਂ ਵਿਦਿਆਰਥੀ ਕੋਲ ਮੂਲ ਰਕਮ ਵਾਪਸ ਮੋੜਨ ਲਈ 12 ਮਹੀਨੇਂ ਤੱਕ ਦਾ ਸਮਾਂ ਹੋਵੇਗਾ।
 • ਬੱਜਟ ਸੁਖਾਲਾ ਰੱਖਣ ਲਈ ਬੱਝਵੀਆਂ ਪੇਮੈਂਟਾਂ ਦੀ ਸਮਾਂ-ਸੂਚੀ ਮਿਥ ਲਈ ਜਾਵੇਗੀ।


ਲੋਨ

ਪਰਸਨਲ ਲੋਨ

ਅਸੀਂ ਕਿਸੇ ਵੀ ਪ੍ਰਕਾਰ ਦੇ ਮਕਸਦ, ਜਿਵੇਂ ਨਵੀਂ ਜਾਂ ਵਰਤੀ ਹੋਈ ਕਾਰ ਲੈਣ, ਘਰ ਦੇ ਨਵੀਨੀਕਰਨ, ਫਰਨੀਚਰ ਅਤੇ ਕਰਜ਼ੇ ਇਕ ਥਾਂ ਕਰ ਲੈਣ ਵਾਸਤੇ ਨਿੱਜੀ ਕਰਜ਼ਿਆਂ ਦਾ ਇਕ ਸੈੱਟ ਪੇਸ਼ ਕਰਦੇ ਹਾਂ।

 • ਘਰ ਦੇ ਨਵੀਨੀਕਰਨਾਂ ਲਈ ਉਪਲਬਧ
 • ਕਰਜ਼-ਮੁਕਤ ਹੋਣ ਲਈ ਵੱਧ ਤੋਂ ਵੱਧ 60 ਮਹੀਨੇਂ
 • ਕਿਸੇ ਦੰਡ ਤੋਂ ਬਿਨਾਂ ਕਿਸੇ ਵੀ ਸਮੇਂ ਮੋੜਿਆ ਜਾ ਸਕਦਾ ਹੈ
 • ਕਰਜ਼ਾ ਪੂਰਵ-ਪ੍ਰਵਾਣਤ ਹੋ ਸਕਦਾ ਹੈ ਤਾਂ ਕਿ ਤੁਸੀਂ ਭਰੋਸੇ ਸਹਿਤ ਹੋਰ ਥਾਵਾਂ ਤੋਂ ਪਤਾ ਕਰ ਸਕੋ
 • ਲਾਈਫ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਉਪਲਬਧ


ਖਾਲਸਾ ਯੂਥ ਲੋਨ

ਇਸ ਆਧੁਨਿਕ ਯੁੱਗ ‘ਚ ਯੂਨੀਵਰਸਿਟੀ ਵਿੱਦਿਆ ਸਫਲ ਕਰੀਅਰ ਅਤੇ ਵਿੱਤੀ ਸੁਰੱਖਿਆ ਵਾਸਤੇ ਇਕ ਅਗਰਗਾਮੀ ਜ਼ਰੁਰਤ ਹੈ। ਡਿਗਰੀ ਦੇ ਖਰਚੇ ਤੇਜ਼ੀ ਨਾਲ ਵਧਣ ਸਹਿਤ, ਇਹ ਨਿਸ਼ਾਨਾਂ ਅਕਸਰ ਬੋਝਲ ਪ੍ਰਕਾਰ ਦੇ ਵਿਿਦਆਰਥੀ ਕਰਜ਼ਿਆਂ ਸਹਿਤ ਪੂਰਾ ਹੁੰਦਾ ਹੈ। ਅਸੀਂ ਨੌਜੁਆਨ ਲੋਕਾਂ ਦੀ ਉਨ੍ਹਾਂ ਦੇ ਵਿੱਦਿਅਕ ਅਤੇ ਵਿੱਤੀ ਨਿਸ਼ਾਨੇ ਪ੍ਰਾਪਤ ਕਰਨ ‘ਚ ਮਦਦ ਕਰਨੀ ਚਾਹੁੰਦੇ ਹਾਂ ਅਤੇ ਯੂਥ ਲੋਨ ਇੰਨ੍ਹਾਂ ਮਕਸਦਾਂ ਲਈ ਵਰਤੇ ਜਾ ਸਕਦੇ ਹਨ।

ਜੇਕਰ ਤੁਹਾਡੇ ਸਿਰ ਸਰਕਾਰ ਤੋਂ ਜਾਂ ਕਿਸੇ ਵਿੱਤੀ ਸੰਸਥਾ ਤੋਂ ਲਿਆ ਸਟੂਡੈਂਟ ਲੋਨ ਹੈ, ਤੁਸੀਂ ਗਰੈਜੂਏਟ ਹੋ ਗਏ ਹੋ ਅਤੇ ਮੌਜ਼ੂਦਾ ਸਮੇਂ ਕੰਮ ਕਰਦੇ ਹੋ, ਤਾਂ ਇਸ ਕਰਜ਼ੇ ਵਾਸਤੇ ਅਰਜ਼ੀ ਦੇਣ ਬਾਰੇ ਸੋਚੋ, ਜਿਸ ਦੇ ਹੇਠ ਲਿਖੇ ਵਿਸ਼ੇਸ਼ਤਾਵਾਂ ਤੇ ਫਾਇਦੇ ਹਨ:

 • 5,00 ਤੋਂ 50,000 ਡਾਲਰ ਤੱਕ ਉਪਲਬਧ
 • ਕਰਜ਼-ਮੁਕਤ ਹੋਣ ਲਈ ਵੱਧ ਤੋਂ ਵੱਧ 60 ਮਹੀਨੇਂ
 • ਉਧਾਰ ਲੈਣ ਵਾਲਾ ਕਨੇਡੀਅਨ ਸਿਟੀਜ਼ਨ/ਪਰਮਾਨੈਂਟ ਰੈਜ਼ੀਡੈਂਟ ਹੋਣਾ ਚਾਹੀਦਾ ਹੈ
 • ਲਾਈਫ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਉਪਲਬਧ
 • ਮਾਪਿਆਂ ਨੂੰ ਨਾਲ ਦਸਤਖਤ ਕਰਨੇ ਪੈਣਗੇ

ਆਰ ਆਰ ਐੱਸ ਪੀ ਲੋਨ

ਜੇਕਰ ਤੁਸੀਂ ਆਪਣੀ ਆਰ ਆਰ ਐੱਸ ਪੀ ‘ਚ ਵੱਧ ਤੋਂ ਵੱਧ ਹੱਦ ਤੱਕ ਪਾਏ ਜਾ ਸਕਣ ਵਾਲੇ ਪੈਸੇ/ਯੋਗਦਾਨ ਤੱਕ ਨਹੀਂ ਪਹੁੰਚੇ ਤਾਂ ਖਾਲਸਾ ਕਰੈਡਿਟ ਯੂਨੀਅਨ ਤੋਂ “ਕੈਚ ਅੱਪ” ਨਿੱਜੀ ਕਰਜ਼ੇ ਦਾ ਫਾਇਦਾ ਉਠਾਉ। ਤੁਹਾਡਾ ਮੁੜਨ ਵਾਲਾ ਇੰਨਕਮ ਟੈਕਸ ਤੁਹਾਡੇ ਕਰਜ਼ੇ ਨੂੰ ਬੜੀ ਵਾਜਬ ਲਾਗਤ ‘ਤੇ ਲਿਆਉਣ ‘ਚ ਕਾਫੀ ਹੋ ਸਕਦਾ ਹੈ। ਇਹ ਕਰਜ਼ੇ ਕਿਸੇ ਵੀ ਸਮੇਂ ਬਿਨਾਂ ਕਿਸੇ ਦੰਡ ਤੋਂ ਵਾਪਸ ਮੋੜੇ ਜਾ ਸਕਦੇ ਹਨ।