ਸਕਿਉਰਿਟੀ ਅਤੇ ਰੱਖਿਆ

 

ਸਕਿਉਰਿਟੀ ਉਪਾਅ

ਖਾਲਸਾ ਕਰੈਡਿਟ ਯੂਨੀਅਨ ਮੈਂਬਰਾਂ ਦੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੂਪ 'ਚ ਸਾਂਭਣ ਲਈ ਪ੍ਰਤਿਬਧ ਹੈ ਤਾਂ ਕਿ ਮੈਂਬਰ ਦੀ ਆਗਿਆ ਤੋਂ ਬਿਨਾਂ ਉਸਦੇ ਨੁਕਸਾਨ, ਚੋਰੀ, ਪਹੁੰਚ, ਖੁਲਾਸੇ, ਪ੍ਰਤਿਰੂਪ, ਵਰਤੋਂ ਜਾਂ ਸੋਧ ਨੂੰ ਰੋਕਿਆ ਜਾ ਸਕੇ। ਅਸੀਂ ਜਾਣਕਾਰੀ ਦੀ ਰੱਖਿਆ ਵਾਸਤੇ ਸਕਿਉਰਿਟੀ ਉਪਾਅ ਲਾਗੂ ਕਰਕੇ ਇਸ ਮੰਤਵ ਦੀ ਪੂਰਤੀ ਕਰਦੇ ਹਾਂ। ਬਾਹਰੀ ਸਕਿਉਰਿਟੀ ਲਈ ਇਹ ਉਪਾਅ ਹਨ, ਜੰਦਰੇ, ਪਹੁੰਚ ਵਾਲੇ ਕਾਰਡ, ਸਥਾਨਾਂ 'ਤੇ ਗਾਰਡ ਲਗਾਉਣੇ, ਅਤੇ ਇਲੈਕਟ੍ਰਾਨਿਕ ਸਕਿਉਰਿਟੀ ਲਈ ਇਹ ਹਨ ਪਾਸਵਰਡ, ਇੰਨਕ੍ਰਿਪਸ਼ਨ ਅਤੇ ਨਿੱਜੀ ਪਛਾਣ ਦੇ ਕੋਡ। ਜਾਣਕਾਰੀ ਤੱਕ ਪਹੁੰਚ ਅਧਿਕਾਰਤ ਕਰਮਚਾਰੀ ਕਰ ਸਕਦੇ ਹਨ ਜਿੰਨ੍ਹਾਂ ਕੋਲ ਜਾਣਕਾਰੀ ਵੇਖਣ ਲਈ ਉੱਚਿਤ ਕਾਰਨ ਹੋਣ ਅਤੇ ਹਰੇਕ ਕਰਮਚਾਰੀ ਨੂੰ ਜ਼ਰੂਰੀ ਤੌਰ 'ਤੇ ਇਸ ਗੱਲ ਨਾਲ ਸਹਿਮਤ ਹੋਣਾ ਪਵੇਗਾ ਕਿ ਗੁਪਤਤਾ ਬਣਾਈ ਰੱਖਣਾ ਖਾਲਸਾ ਕਰੈਡਿਟ ਯੂਨੀਅਨ ਨਾਲ ਨੌਕਰੀ ਕਰਨ ਲਈ ਇਕ ਸ਼ਰਤ ਹੈ।

ਆਪਣੀ ਅਤੇ ਆਪਣੇ ਕੰਪਿੂੳਟਰ ਦੀ ਰੱਖਿਆ ਕਰੋ

ਖਾਲਸਾ ਕਰੈਡਿਟ ਯੂਨੀਅਨ ਜਿਹੜੇ ਕਈ ਉਪਾਅ ਕਰਦੀ ਹੈ ਉਨ੍ਹਾਂ ਤੋਂ ਇਲਾਵਾ ਤਸੀਂ ਚੁਕੰਨੇ ਹੋਣ ਅਤੇ ਹੇਠ ਲਿਖੇ ਕੁਝ ਨੁਕਤਿਆਂ ਨੂੰ ਵਰਤਣ ਦੁਆਰਾ ਆਪਣੀ ਨਿੱਜੀ ਜਾਣਕਾਰੀ ਦੀ ਰੱਖਿਆ ਕਰ ਸਕਦੇ ਹੋ: ਆਪਣੀ ਅਕਾਊਂਟ ਜਾਣਕਾਰੀ, ਯੂਜ਼ਰ ਆਈ ਡੀ, ਨਿੱਜੀ ਪਹੁੰਚ ਦੇ ਕੋਡ (PAC) ਅਤੇ ਹੋਰ ਨਿੱਜੀ ਜਾਣਕਾਰੀ ਨੂੰ ਗੁਪਤ ਰੱਖੋ ਅਤੇ ਇਹ ਕੋਡ ਅਕਸਰ ਬਦਲਦੇ ਰਹੋ ਤੇ ਉਨ੍ਹਾਂ ਨੂੰ ਅਜਿਹੀ ਥਾਂ 'ਤੇ ਸਟੋਰ ਕਰੋ ਜਿਸਦਾ ਸਿਰਫ ਤੁਹਾਨੂੰ ਪਤਾ ਹੋਵੇ। • ਆਪਣੀ ਮਾਸਿਕ ਅਕਾਊਂਟ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਵੇਖੋ ਅਤੇ ਕਿਸੇ ਵੀ ਸ਼ੱਕੀ ਕਾਰਵਾਈ ਦੀ ਖਾਲਸਾ ਕਰੈਡਿਟ ਯੂਨੀਅਨ ਨੂੰ ਝਟਪਟ ਰਿਪੋਰਟ ਕਰੋ। • ਕੋਈ ਵੀ ਜਾਣਕਾਰੀ ਦੇਣ ਤੋਂ ਪਹਿਲਾਂ ਕਿਸੇ ਵੀ ਉਸ ਵਿਅਕਤੀ ਦੀ ਪਛਾਣ ਦੀ ਪਰਖ ਕਰੋ ਜੋ ਫੋਨ ਰਾਹੀਂ ਤੁਹਾਡੀ ਨਿੱਜੀ ਜਾਣਕਾਰੀ ਵਾਸਤੇ ਪੁੱਛਦਾ ਹੈ, ਭਾਵੇਂ ਖਾਲਸਾ ਕਰੈਡਿਟ ਯੂਨੀਅਨ ਤੋਂ ਵੀ ਕਿਸੇ ਦਾ ਫੋਨ ਆਵੇ । • ਕੋਈ ਸੰਵੇਦਨਸ਼ੀਲ ਜਾਂ ਗੁਪਤ ਜਾਣਕਾਰੀ ਈਮੇਲ ਦੁਆਰਾ ਭੇਜਣ ਤੋਂ ਗੁਰੇਜ਼ ਕਰੋ। • ਆਨਲਾਈਨ ਕੋਈ ਕੰਮਕਾਰ ਕਰ ਲੈਣ ਤੋਂ ਮਗਰੋਂ ਆਪਣੀ ਆਨਲਾਈਨ ਐਪਲੀਕੇਸ਼ਨ ਨੂੰ ਲੌਗ ਆਫ ਕਰੋ ਤਾਂ ਕਿ ਕੋਈ ਹੋਰ ਤੁਹਾਡੇ ਅਕਾਊਂਟ 'ਚ ਨਾ ਜਾ ਸਕੇ। • ਆਪਣੀ ਨਿੱਜੀ ਫਾਇਰਵਾਲ, ਐਂਟੀ-ਵਾਇਰਸ ਅਤੇ ਐਂਟੀ-ਸਪਾਈਵੇਅਰ ਸੁਰੱਖਿਆ ਸਮੇਤ ਆਪਣੇ ਘਰ ਵਾਲੇ ਕੰਪਿਊਟਰ ਦੇ ਸਾਫਟਵੇਅਰ ਅਤੇ ਆਪਰੇਟਿੰਗ ਸਿਸਟਮ ਬਾਕਾਇਦਾ ਆਧਾਰ 'ਤੇ ਅੱਪਡੇਟ ਕਰਦੇ ਰਹੋ। • ਅਣਚਾਹੀ ਛਪੀ ਹੋਈ ਵਿੱਤੀ ਅਤੇ ਅਕਾਊਂਟ ਬਾਰੇ ਜਾਣਕਾਰੀ ਜਿਵੇਂ ਕਿ ਸਟੇਟਮੈਂਟਾਂ ਜਾਂ ਰਸੀਦਾਂ ਨੂੰ ਚੀਣਾ ਚੀਣਾ ਕਰ ਦਿਉ ਤਾਂ ਕਿ ਉਹ ਕਿਸੇ ਹੋਰ ਦੇ ਹੱਥ ਨਾ ਲੱਗ ਸਕਣ। • ਜਦੋਂ ਇਕ ਤੋਂ ਦੂਸਰੇ ਥਾਂ ਚਲੇ ਜਾਵੋ ਤਾਂ ਜਿੰਨੀ ਜਲਦੀ ਹੋ ਸਕੇ ਆਪਣਾ ਐਡਰੈੱਸ ਅਤੇ ਸੰਪਰਕ ਜਾਣਕਾਰੀ ਅੱਪਡੇਟ ਕਰੋ। • ਸਿੱਖੋ ਕਿ ਕਿਸੇ ਨਕਲੀ ਵੈੱਬਸਾਈਟ ਅਤੇ ਅਸਲੀ ਵੈੱਬਸਾਈਟ ਦੀ ਪਛਾਣ ਕਿਵੇਂ ਕਰਨੀ ਹੈ। • ਜਿੱਥੋਂ ਤੱਕ ਸੰਭਵ ਹੋਵੇ ਉਨ੍ਹਾਂ ਕੰਪਿਊਟਰਾਂ ਨੂੰ ਵਰਤਣ ਤੋਂ ਗੁਰੇਜ਼ ਕਰੋ ਜਿੰਨ੍ਹਾਂ 'ਤੇ ਸਾਂਝੀ ਜਨਤਕ ਵਰਤੋਂ ਸੈੱਟ ਅੱਪ ਕੀਤੀ ਹੋਵੇ ਮਤਲਬ ਜਿਵੇਂ ਇੰਟਰਨੈੱਟ ਕੈਫੇ, ਲਾਇਬਰੇਰੀਆਂ, ਹੋਟਲ। • ਯਕੀਨੀ ਬਣਾਉ ਕਿ ਤੁਹਾਡਾ ਇੰਟਰਨੈੱਟ ਬਰਾਊਜ਼ਰ 128-ਬਿੱਟ ਇੰਨਕ੍ਰਿਪਸ਼ਨ ਨੂੰ ਸੁਪੋਰਟ ਕਰਦਾ ਹੋਵੇ। • ਆਪਣੇ ਕੰਪਿਊਟਰ 'ਤੇ ਸਟੋਰ ਕੀਤੀਆਂ ਫਾਈਲਾਂ ਨੂੰ ਸੁਰੱਖਿਅਤ ਕਰ ਲੈਣ ਜਾਂ ਮਿਟਾ ਦੇਣ ਦੁਆਰਾ ਆਪਣੇ ਕੈਛ (cache) ਨੂੰ ਸਾਫ ਕਰੋ ਤਾਂ ਕਿ ਉਨ੍ਹਾਂ ਨੂੰ ਕੋਈ ਹੋਰ ਨਾ ਪੜ੍ਹ ਸਕੇ। • ਆਪਣੇ ਇੰਟਰਨੈੱਟ ਬਰਾਊਜ਼ਰ ਅਤੇ ਇੰਟਰਨੈੱਟ 'ਤੇ ਜਾਣ ਲਈ ਵਰਤੀਂਦੇ ਸਾਫਟਵੇਅਰ ਤੋਂ ਆਟੋਮੈਟਿਕ ਸੇਵ ਫੀਚਰ ਨੂੰ ਨਿਰਯੋਗ ਬਣਾ ਦਿਉ। • ਉਨ੍ਹਾਂ ਦੁਰਭਾਵੀ ਸਾਫਟੇਵਅਰਾਂ ਤੋਂ ਬਚਣ ਲਈ, ਜਿਹੜੇ ਤੁਹਾਡੇ ਕੰਪਿਊਟਰ 'ਤੇ ਸਿਰਫ ਕੋਈ ਸਾਈਟ ਵੇਖਣ ਨਾਲ ਹੀ ਇੰਸਟਾਲ ਹੋ ਜਾਂਦੇ ਹਨ, ਆਪਣੀ ਇੰਟਰਨੈੱਟ ਪਹੁੰਚ ਨੂੰ ਕੇਵਲ ਚੰਗੇ ਨਾਮਣੇ ਵਾਲੀਆਂ ਸਾਈਟਾਂ ਹੀ ਵੇਖਣ ਦੁਆਰਾ ਸੁਰੱਖਿਅਤ ਰੱਖਣਾ ਯਕੀਨੀ ਬਣਾਉ। • ਜਦੋਂ ਕਿਤੇ ਜਨਤਕ ਕੰਪਿਊਟਰ ਵਰਤ ਰਹੇ ਹੋਵੋ ਤਾਂ ਹੋਰਨਾਂ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਆਪਣਾ ਪਾਸਵਰਡ ਢੱਕ ਕੇ ਵਰਤੋ।

ਪਛਾਣ ਦੀ ਚੋਰੀ

ਮੈਂਬਰਾਂ ਨੂੰ ਉਨ੍ਹਾਂ ਸਕੈਮਾਂ ਅਤੇ ਸਕੈਮ ਆਰਟਿਸਟਾਂ ਤੋਂ ਸਜੱਗ ਅਤੇ ਸੁਚੇਤ ਹੋਣ ਲਈ ਸਾਵਧਾਨ ਕੀਤਾ ਜਾਂਦਾ ਹੈ ਜਿਹੜੇ ਕਈ ਵਾਰੀ ਕਿਸੇ ਬੇਈਮਾਨੀ ਵਾਲੀ ਕਾਰਵਾਈ ਬਾਰੇ ਤੁਹਾਨੂੰ ਸੁਚੇਤ ਕੀਤੇ ਜਾਣ ਤੋਂ ਬਿਨਾਂ ਹੀ ਤੁਹਾਡੇ ਅਕਾਊਂਟ 'ਚੋਂ ਪੈਸੇ ਕੱਢ ਲੈਂਦੇ ਅਤੇ ਤੁਹਾਡੇ ਰੈਪੂਟੇਸ਼ਨ ਤੇ ਕਰੈਡਿਟ ਦਾ ਨੁਕਸਾਨ ਕਰ ਸਕਦੇ ਹਨ। ਪਛਾਣ ਦੀ ਚੋਰੀ ਉਦੋਂ ਹੁੰਦੀ ਹੈ ਜਦੋਂ ਤੁਹਾਡੀ ਜਾਣਕਾਰੀ ਦੀਆਂ ਕੁਝ ਮੂਲ ਚੀਜ਼ਾਂ (ਨਾਂ, ਜਨਮ ਸਰਟੀਫਿਕੇਟ, ਕਰੈਡਿਟ ਕਾਰਡ, ਡਰਾਈਵਰ ਲਾਇਸੈਂਸ, ਪਾਸਪੋਰਟ, ਸੋਸ਼ਲ ਇੰਸ਼ੋਰੈਂਸ ਨੰਬਰ ਆਦਿ) ਚੋਰੀ ਹੋ ਜਾਂਦੀਆਂ ਹਨ ਅਤੇ ਕੋਈ ਤੁਹਾਡੀ ਥਾਂ ਜਾਅਲੀ ਬੰਦਾ ਬਣ ਕੇ ਅਤੇ ਤੁਹਾਡੇ ਨਾਂ 'ਤੇ ਕੋਈ ਜ਼ੁਰਮ ਕਰ ਦਿੰਦਾ ਹੈ। ਮਹੱਤਵਪੂਰਨ ਦਸਤਵੇਜ਼ ਤੁਹਾਡੀ ਡਾਕ 'ਚੋਂ ਜਾਂ ਗਾਰਬੇਜ 'ਚੋਂ, ਜਾਂ ਹੋ ਸਕਦਾ ਤੁਹਾਡੇ ਖਾਲੀ ਛੱਡੇ ਡੈਸਕ ਤੋਂ ਜਾਂ ਘਰ 'ਚ ਭੰਨ-ਤੋੜ ਕਰਕੇ ਤੁਹਾਡੇ ਜਾਨਣ ਤੋਂ ਬਗੈਰ ਚੁਰਾ ਲਏ ਜਾਂਦੇ ਹਨ। ਕਈ ਵਾਰੀ ਤੁਹਾਡੇ ਨਾਲ ਕੰਮ ਕਰਨ ਵਾਲੇ ਕਰਮਚਾਰੀ ਵੀ ਦੋਸ਼ੀ ਹੋ ਸਕਦੇ ਹੈ। ਜਦੋਂ ਇਕ ਵਾਰ ਤੁਹਾਡੀ ਜਾਣਕਾਰੀ ਚੋਰੀ ਹੋ ਗਈ ਤਾਂ ਤੁਹਾਡੀ ਪਛਾਣ ਨੂੰ ਬੇਤਹਾਸ਼ਾ ਖਰੀਦੋ ਫਰੋਖਤ 'ਤੇ ਖਰਚ ਕਰਨ, ਅਕਾਊਂਟ ਖੋਲ੍ਹਣ, ਡਾਕ ਹੋਰ ਪਾਸੇ ਮੋੜ ਲੈਣ, ਕਰਜ਼ੇ, ਕਰੈਡਿਟ ਕਾਰਡਾਂ ਅਤੇ ਇਥੋਂ ਤੱਕ ਕਿ ਸੋਸ਼ਲ ਬੈਨੇਫਿਟਾਂ ਲਈ ਅਰਜ਼ੀ ਦੇਣ ਵਾਸਤੇ ਵਰਤਿਆ ਜਾ ਸਕਦਾ ਹੈ। ਪਛਾਣ ਚੋਰੀ ਹੋਣ ਦੇ ਚਿਤਾਵਨੀ ਸੰਕੇਤਾਂ 'ਚ ਸ਼ਾਮਲ ਹੈ ਸਟੇਟਮੈਂਟਾਂਫ਼ਪਾਸਬੁੱਕਾਂ, ਕਰੈਡਿਟ ਕਾਰਡ ਸਟੇਟਮੈਂਟਾਂ ਤੇ ਉਨ੍ਹਾਂ ਕੰਪਨੀਆਂ ਦੀਆਂ ਸ਼ੱਕੀ ਟ੍ਰਾਂਜ਼ੈਕਸ਼ਨਾਂ ਜਿਨ੍ਹਾਂ ਨਾਲ ਤੁਸੀਂ ਵਰਤਦੇ ਨਹੀਂ, ਡਾਕ ਜਾਂ ਸਟੇਟਮੈਂਟਾਂ ਗੁੰਮ ਹੋਣੀਆਂ, ਛੋਟੇ ਅਪਰਾਧਾਂ ਦੇ ਨੋਟਿਸ, ਕਰੈਡਿਟ ਕਾਰਡ ਵਾਸਤੇ ਅਰਜ਼ੀ ਜੋ ਤੁਸੀਂ ਦਿੱਤੀ ਹੀ ਨਹੀਂ। ਜਿੰਨ੍ਹਾਂ ਮੈਂਬਰਾਂ ਨੂੰ ਜਾਪੇ ਕਿ ਉਹ ਪਛਾਣ ਚੋਰੀ ਹੋਣ ਦੇ ਸ਼ਿਕਾਰ ਹੋ ਗਏ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਝਟਪਟ ਸਾਨੂੰ 604-507-6400 'ਤੇ ਫੋਨ ਕਰਨ ਜਾਂ support@khalsacredit.com 'ਤੇ ਈਮੇਲ ਭੇਜਣ।

ਫਿਸ਼ਿੰਗ

ਜਾਅਲੀ ਕੰਪਨੀਆਂ ਦਾ ਅਸਲੀ ਕੰਪਨੀਆਂ ਬਣ ਕੇ ਫਰਾਡ ਕਰਨਾਂ ਅਕਸਰ ਈਮੇਲਫ਼ਟੈਕਸਟ ਮੈਸਿਜਾਂ ਦੁਆਰਾ ਹੁੰਦਾ ਹੈ ਅਤੇ ਉਹ ਪੜ੍ਹਨ ਵਾਲੇ ਨੂੰ ਸਕਿਉਰਿਟੀ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਕਿਸੇ ਲਿੰਕ 'ਤੇ ਕਲਿੱਕ ਕਰਨ ਲਈ ਆਖਦੇ ਹਨ। ਉਹ ਲਿੰਕ ਕਿਸੇ ਵੈੱਬਸਾਈਟ 'ਤੇ ਲੈ ਜਾਂਦਾ ਹੈ ਜੋ ਬਹੁਤ ਹੱਦ ਤੱਕ ਕਿਸੇ ਵਿੱਤੀ ਸੰਸਥਾ ਦੇ ਅਸਲ ਵੈੱਬਸਾਈਟ ਵਰਗਾ ਜਾਪਦਾ ਹੈ। ਫਿਰ ਉਨ੍ਹਾਂ ਨੂੰ, ਜਿਵੇਂ ਉਹ ਆਮ ਕਰਦੇ ਹਨ, ਅਕਾਊਂਟ ਨੰਬਰ ਅਤੇ ਐਕਸੈੱਸ ਕੋਡ ਭਰਨ ਲਈ ਲੁਭਾਇਆ ਜਾਂ ਧਮਕਾਇਆ ਜਾਂਦਾ ਹੈ। ਫਿਰ ਉਨ੍ਹਾਂ ਨੂੰ ਹੋਰ ਜਾਣਕਾਰੀ ਵਾਸਤੇ ਆਖਿਆ ਜਾ ਸਕਦਾ ਹੈ ਜਿਹੜੀ ਫਰਾਡ ਕਰਨ ਵਾਸਤੇ ਵਰਤੀ ਜਾਂਦੀ ਹੈ। ਜੇਕਰ ਅਜਿਹਾ ਸੁਨੇਹਾ ਆਵੇ, ਲਿੰਕ 'ਤੇ ਕਲਿੱਕ ਨਾ ਕਰੋ, ਕਿਸੇ ਵੀ ਤਰ੍ਹਾਂ ਜਵਾਬ ਨਾ ਦਿਉ, ਕਿਉਂਕਿ ਇਸ ਨਾਲ ਤੁਹਾਡਾ ਕੰਪਿਊਟਰ ਜਾਂ ਸਮਾਰਟ ਫੋਨ ਖਤਰੇ 'ਚ ਪੈ ਸਕਦਾ ਹੈ। ਬੱਸ ਫੋਨ ਚੁੱਕੋ ਅਤੇ ਆਪਣੀ ਵਿੱਤੀ ਸੰਸਥਾ ਨੂੰ ਫੋਨ ਕਰੋ। ਤੁਸੀਂ 7726 (SPAM) 'ਤੇ ਟੈਕਸਟ ਭੇਜਣ ਦੁਆਰਾ ਆਪਣੇ ਮੌਬਾਇਲ ਸਰਵਿਸ ਪ੍ਰੋਵਾਈਡਰ ਨੂੰ ਉਹ ਸਕੈਮ ਟੈਕਸਟ ਮੈਸੇਜ ਫਾਰਵਰਡ ਵੀ ਕਰ ਸਕਦੇ ਹੋ।

ਮਦਦ ਦੀ ਲੋੜ ਹੈ

ਜਦੋਂ ਕਿ ਸਾਵਧਾਨੀ ਵਰਤਣਾ ਸਕੈਮ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਨੂੰ ਜ਼ਰੂਰ ਘਟਾਉਂਦਾ ਹੈ, ਪਰ ਇਹ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ ਕਿ ਇਹ ਤੁਹਾਡੇ ਨਾਲ ਵਾਪਰ ਸਕਦਾ ਹੈ। ਜੇਕਰ ਤੁਸੀਂ ਕਿਸੇ ਫਰਾਡ ਜਾਂ ਜਾਅਲਸਾਜ਼ੀ ਦੇ ਮਾਸੂਮ ਸ਼ਿਕਾਰ ਹੋ ਤਾਂ ਸਮੱਸਿਆ ਨਾਲ ਨਿਪਟਣ ਅਤੇ ਅੱਗੇ ਭਵਿੱਖ 'ਚ ਹੋਣੋ ਰੋਕਣ ਲਈ ਤੁਸੀਂ ਸਾਡੇ ਕਿਸੇ ਮਿੱਤਰਭਾਵੀ ਸਰਵਿਸ ਪ੍ਰਤਿਨਿਧ ਨਾਲ ਗੱਲਬਾਤ ਕਰੋ। ਇਕੱਠਿਆਂ ਕੰਮ ਕਰਨ ਦੁਆਰਾ ਅਸੀਂ ਅਪਰਾਧੀਆਂ ਨੂੰ ਸੀਖਾਂ ਪਿੱਛੇ ਭੇਜਣ ਦੇ ਯੋਗ ਹੋ ਸਕਦੇ ਹਾਂ, ਜਿੱਥੇ ਉਹ ਹੋਣੇ ਚਾਹੀਦੇ ਹਨ।