ਇੰਨਵੈਸਟਮੈਂਟ

ਇੰਨਵੈਸਟਮੈਂਟ

ਟੈਕਸ-ਫਰੀ ਸੇਵਿੰਗਜ਼ ਅਕਾਊਂਟ(TFSA)

18 ਸਾਲ ਜਾਂ ਵੱਧ ਦੀ ਉਮਰ ਵਾਲੇ ਵਿਅਕਤੀਆਂ, ਜਿੰਨ੍ਹਾਂ ਕੋਲ ਜਾਇਜ਼ ਸੋਸ਼ਲ ਇੰਸ਼ੋਰੈਂਸ ਨੰਬਰ ਹੈ, ਲਈ ਉਮਰ ਭਰ ਵਾਸਤੇ ਟੈਕਸ-ਫਰੀ ਪੈਸੇ ਪਾਸੇ ਰੱਖਣ ਦਾ ਇਕ ਤਰੀਕਾ

 • ਯੋਗਦਾਨ/ਪੈਸੇ ਪਾਉਣ ਲਈ ਕੋਈ ਮਿਥੀ ਤਰੀਕ ਨਹੀਂ
 • ਅਕਾਊਂਟ ‘ਚ ਕਮਾਈ ਗਈ ਕੋਈ ਵੀ ਅਮਦਨ ਟੈਕਸ-ਫਰੀ ਹੈ, ਇੱਥੋਂ ਤੱਕ ਵੀ ਕਿ ਭਾਵੇਂ ਉਹ ਕਢਵਾ ਵੀ ਲਈ ਜਾਵੇ।
 • ਟੀ ਐੱਫ ਐੱਸ ਏ ‘ਚ ਸਾਲ ‘ਚ ਜਿੰਨੇ ਪੈਸੇ ਪਾਏ ਜਾ ਸਕਦੇ ਹਨ, ਅਤੇ ਜਿੰਨੇ ਘੱਟ ਪਾਏ ਜਾਂਦੇ ਹਨ, ਪੈਸਿਆਂ ਦੇ ਉਸ ਫਰਕ ਨੂੰ ਆਉਂਣ ਵਾਲੇ ਸਾਲਾਂ ਲਈ ਵਰਤਿਆ ਜਾ ਸਕਦਾ ਹੈ।
 • ਟੀ ਐੱਫ ਐੱਸ ਏ ਦੇ ਅੰਤਰਗਤ ਹੀ ਕਈ ਤਰ੍ਹਾਂ ਦੇ ਪੂੰਜੀ ਨਿਵੇਸ਼ ਦੇ ਪ੍ਰਾਡਕਟ ਜਿਵੇਂ ਟਰਮ ਡਿਪਾਜ਼ਿਟ ਅਤੇ ਮਿਊਚੂਅਲ ਫੰਡ ਉਪਲਬਧ ਹਨ।
 • ਕਮਾਇਆ ਜਾਂਦਾ ਵਿਆਜ਼ ਪੂੰਜੀ-ਨਿਵੇਸ਼ ਦੀ ਕਿਸਮ ‘ਤੇ ਨਿਰਭਰ ਕਰਦਾ ਹੈ।
 • ਟੀ ਐੱਫ ਐੱਸ ਏ ‘ਚ ਪਾਏ ਗਏ ਪੈਸਿਆਂ ਦੇ ਯੋਗਦਾਨ ਇੰਨਕਮ ਟੈਕਸ ਮਕਸਦ ਲਈ ਘਟਾਉਂਣਯੋਗ ਨਹੀਂ ਹਨ।
 • ਵਧੇਰੇ ਜਾਣੋ

ਰਜਿਸਟਰਡ ਰਿਟਾਇਰਮੈਂਟ ਸੇਵਿੰਗਜ਼ ਪਲੈਨ (RRSP)

ਫੈਡਰਲ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਪੂੰਜੀ-ਨਿਵੇਸ਼ ਦੀ ਇਕ ਚੋਣ, ਜਿਹੜੀ ਤੁਹਾਡੇ ਟੈਕਸਾਂ ਨੂੰ ਅੱਗੇ ਪਾ ਸਕਣ ‘ਚ ਮਦਦ ਕਰਦੀ ਹੈ। ਆਰ ਆਰ ਐੱਸ ਪੀ ‘ਚ ਕਮਾਈ ਗਈ ਕਿਸੇ ਆਮਦਨ ਨੂੰ ਵੀ ਟੈਕਸ ਤੋਂ ਛੋਟ ਹੈ ਜਦ ਤੱਕ ਉਹ ਪੈਸੇ ਪਲੈਨ ਵਿਚ ਰਹਿੰਦੇ ਹਨ: ਐਪਰ ਜਦੋਂ ਤੁਸੀਂ ਪਲੈਨ ‘ਚੋਂ ਪੈਸੇ ਕਢਾਉਂਦੇ ਹੋ, ਤੁਹਾਨੂੰ ਟੈਕਸ ਦੇਣਾ ਪੈਂਦਾ ਹੈ।

 • ਸੀਮਾਂ ਅੰਦਰ ਰਹਿ ਕੇ ਪਾਏ ਪੈਸਿਆਂ ਦੇ ਯੋਗਦਾਨ ਟੈਕਸ ‘ਚੋਂ ਘਟਾਏ ਜਾ ਸਕਦੇ ਹਨ।
 • ਉਮਰ ਦੇ 71ਵੇਂ ਸਾਲ ਦੇ 31 ਦਸੰਬਰ ਤੱਕ ਪੈਸਿਆਂ ਦਾ ਯੋਗਦਾਨ ਪਾਉਂਦੇ ਰਿਹਾ ਜਾ ਸਕਦਾ ਹੈ।
 • ਰਿਟਾਇਰਮੈਂਟ ਆਮਦਨ ਲਈ ਇਕ ਵਧੀਆ ਸਰੋਤ।
 • ਕਈ ਤਰ੍ਹਾਂ ਦੇ ਪੂੰਜੀ ਨਿਵੇਸ਼ ਦੇ ਵਿਕਲਪ, ਜਿਵੇਂ ਆਰ ਆਰ ਐੱਸ ਪੀ ਵੈਰੀਏਬਲ, ਟਰਮ ਡਿਪਾਜ਼ਿਟ, ਇੰਡੈਕਸ-ਲਿੰਕਡ ਟਰਮ ਡਿਪਾਜ਼ਿਟ ਅਤੇ ਮਿਊਚੂਅਲ ਫੰਡ ਉਪਲਬਧ ਹਨ।
 • ਵਿਆਜ਼ ਅਤੇ ਕਮਾਇਆ ਜਾਂਦਾ ਲਾਭ ਪੂੰਜੀ-ਨਿਵੇਸ਼ ਦੀ ਕਿਸਮ ‘ਤੇ ਨਿਰਭਰ ਕਰਦਾ ਹੈ।
 • ਵਧੇਰੇ ਜਾਣੋਰਜਿਸਟਰਡ ਐਜੂਕੇਸ਼ਨ ਸੇਵਿੰਗਜ਼ ਪਲੈਨ (RESP)

ਆਰ ਈ ਐੱਸ ਪੀ ‘ਚ ਪਾਏ ਜਾਂਦੇ ਪੈਸਿਆਂ ਤੋਂ ਕਮਾਏ ਵਿਆਜ਼ ‘ਤੇ ਕੋਈ ਵੀ ਟੈਕਸ ਦੇਣ ਤੋਂ ਬਿਨਾਂ ਤੁਹਾਡੇ ਬੱਚੇ ਦੀ ਪੜ੍ਹਾਈ ਵਾਸਤੇ ਬੱਚਤਾਂ

 • ਜ਼ਰੂਰੀ ਨਹੀਂ ਕਿ ਬੱਚੇ ਦੇ ਮਾਪੇ ਹੀ, ਆਰ ਈ ਐੱਸ ਪੀ ‘ਚ ਕੋਈ ਵੀ ਪੈਸੇ/ਯੋਗਦਾਨ ਪਾ ਸਕਦਾ ਹੈ
 • ਉਮਰ ਭਰ ਦੇ ਵੱਧ ਤੋਂ ਵੱਧ ਯੋਗਦਾਨ ਦੀ ਸੀਮਾਂ 50,000 ਡਾਲਰ ਹੈ।
 • ਕੈਨੇਡਾ ਐਜੂਕੇਸ਼ਨ ਸੇਵਿੰਗਜ਼ ਗਰਾਂਟ (CESG) ਲਈ ਯੋਗ ਹੈ।
 • ਕੈਨੇਡਾ ਲਰਨਿੰਗ ਬਾਂਡ(CLB) ਅਤੇ ਵਧੀਕ ਕੈਨੇਡਾ ਐਜੂਕੇਸ਼ਨ ਸੇਵਿੰਗਜ਼ ਗਰਾਂਟ ਲਈ ਯੋਗ ਹੋ ਸਕਦੀ ਹੈ।
 • 8,400 ਡਾਲਰ ਤੱਕ ਦੀਆਂ ਸਰਕਾਰੀ ਗਰਾਂਟਾਂ ਉਪਲਬਧ ਹਨ।
 • ਕਈ ਤਰ੍ਹਾਂ ਦੇ ਪੂੰਜੀ ਨਿਵੇਸ਼ ਦੇ ਵਿਕਲਪ, ਜਿਵੇਂ ਆਰ ਈ ਐੱਸ ਪੀ ਵੈਰੀਏਬਲ ਅਤੇ ਟਰਮ ਡਿਪਾਜ਼ਿਟ ਉਪਲਬਧ ਹਨ।
 • ਵਧੇਰੇ ਜਾਣੋ
 

ਰਜਿਸਟਰਡ ਰਿਟਾਇਰਮੈਂਟ ਇੰਨਕਮ ਫੰਡ (RRIF)

ਇਕ ਰਜਿਸਟਰਡ ਰਿਟਾਇਰਮੈਂਟ ਇੰਨਕਮ ਫੰਡ ਕਿਸੇ ਆਰ ਆਰ ਐੱਸ ਪੀ, ਆਰ ਪੀ ਪੀ ਜਾਂ ਕਿਸੇ ਹੋਰ ਰਜਿਸਟਰਡ ਰਿਟਾਇਰਮੈਂਟ ਇੰਨਕਮ ਫੰਡ ‘ਚੋਂ ਪੈਸੇ ਤਬਦੀਲ ਕਰਨ ਨਾਲ ਸਿਰਜਿਆ ਜਾਂਦਾ ਹੈ। ਰਜਿਸਟਰਡ ਰਿਟਾਇਰਮੈਂਟ ਇੰਨਕਮ ਫੰਡ ਤੁਹਾਡੇ ਰਿਟਾਇਰਮੈਂਟ ਅਕਾਊਂਟ ‘ਚੋਂ ਵਿਵਸਥਿਤ ਰੂਪ ‘ਚ ਪੈਸੇ ਕੱਢੀ ਜਾਣ ਲਈ ਡਿਜ਼ਾਇਨ ਕੀਤੇ ਗਏ ਹਨ, ਜਿਵੇਂ ਕਿ ਫੈਡਰਲ ਸਰਕਾਰ ਵੱਲੋਂ ਨਿਰਧਾਰਤ ਹੈ।

ਜਿਸ ਸਾਲ ਰਜਿਸਟਰਡ ਰਿਟਾਇਰਮੈਂਟ ਇੰਨਕਮ ਫੰਡ ਸ਼ੁਰੂ ਕੀਤਾ ਜਾਂਦਾ ਹੈ ਉਸ ਤੋਂ ਅਗਲੇ ਸਾਲ ਤੋਂ ਸਲਾਨਾਂ ਘੱਟੋ ਘੱਟ ਰਕਮ ਜ਼ਰੂਰ ਕੱਢੀ ਜਾਣੀ ਚਾਹੀਦੀ ਹੈ।

 • ਪੈਸੇ ਕੱਢਣ ਲਈ ਕੋਈ ਵੱਧ ਤੋਂ ਵੱਧ ਦੀ ਸੀਮਾਂ ਨਹੀਂ
 • ਜਦੋਂ ਇਕ ਵਾਰ ਸ਼ੁਰੂ ਕਰ ਲਿਆ, ਹੋਰ ਪੈਸੇ/ਯੋਗਦਾਨ ਪਾਉਣ ਦੀ ਇਜਾਜ਼ਤ ਨਹੀਂ
 • ਜਦੋਂ ਇਕ ਵਾਰ ਸ਼ੁਰੂ ਕਰ ਲਿਆ, ਪਲੈਨ ਬੰਦ ਨਹੀਂ ਕੀਤੀ ਜਾ ਸਕਦੀ ਸਿਵਾਏ ਮੌਤ ਰਾਹੀਂ
 • ਰਜਿਸਟਰਡ ਰਿਟਾਇਰਮੈਂਟ ਇੰਨਕਮ ਫੰਡ ‘ਚ ਹੋਈ ਅਮਦਨ ‘ਤੇ ਟੈਕਸ ਮੁਲਤਵੀ ਰਹਿੰਦਾ ਹੈ
 • ਪੈਸੇ ਕਢਵਾ ਲੈਣ ‘ਤੇ ਟੈਕਸ ਦੇਣਾ ਪੈਂਦਾ ਹੈ
 • ਕਈ ਤਰ੍ਹਾਂ ਦੇ ਪੂੰਜੀ ਨਿਵੇਸ਼ ਦੇ ਵਿਕਲਪ, ਜਿਵੇਂ ਆਰ ਆਰ ਆਈ ਐੱਫ ਵੈਰੀਏਬਲ, ਟਰਮ ਡਿਪਾਜ਼ਿਟ, ਇੰਡੈਕਸ-ਲਿੰਕਡ ਟਰਮ ਡਿਪਾਜ਼ਿਟ ਅਤੇ ਮਿਊਚੂਅਲ ਫੰਡ ਉਪਲਬਧ ਹਨ
 • ਵਿਆਜ਼ ਅਤੇ ਕਮਾਇਆ ਜਾਂਦਾ ਲਾਭ ਪੂੰਜੀ-ਨਿਵੇਸ਼ ਦੀ ਕਿਸਮ ‘ਤੇ ਨਿਰਭਰ ਕਰਦਾ ਹੈ।
 • ਵਧੇਰੇ ਜਾਣੋ
 

ਰਜਿਸਟਰਡ ਡਿਸੇਬਿਲਿਟੀ ਸੇਵਿੰਗਜ਼ ਪਲੈਨ (RDSP)

ਰਜਿਸਟਰਡ ਡਿਸੇਬਿਲਿਟੀ ਸੇਵਿੰਗਜ਼ ਪਲੈਨ (RDSP)) ਅਪਾਹਜ ਕੈਨੇਡੀਅਨ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਵਿੱਖ ਵਾਸਤੇ ਬੱਚਤ ਕਰਨ ‘ਚ ਮਦਦ ਕਰਨ ਲਈ ਇਕ ਲੰਮੀ-ਮਿਆਦ ਵਾਲੀ ਸੇਵਿੰਗ ਪਲੈਨ ਹੈ। ਜੇਕਰ ਮੈਂਬਰ ਕੋਲ ਆਰ ਡੀ ਐੱਸ ਪੀ ਹੈ, ਤਾਂ ਉਹ ਆਪਣੀ ਲੰਮੀ-ਮਿਆਦ ਦੀਆਂ ਬੱਚਤਾਂ ‘ਚ ਮਦਦ ਵਾਸਤੇ ਗਰਾਂਟਾਂ ਅਤੇ/ਜਾਂ ਬਾਂਡਾਂ ਲਈ ਵੀ ਯੋਗ ਹੋ ਸਕਦਾ/ਸਕਦੀ ਹੈ।

 • ਉਮਰ ਭਰ ਦੇ ਯੋਗਦਾਨ ਦੀ ਸੀਮਾਂ 50,000 ਡਾਲਰ ਹੈ।
 • ਕਢਵਾਏ ਜਾਂਦੇ ਪੈਸੇ ਕਿਸੇ ਵੀ ਮੰਤਵ ਵਾਸਤੇ ਵਰਤੇ ਜਾ ਸਕਦੇ ਹਨ, ਜਦੋਂ ਤੱਕ ਕਿ ਉਹ ਅਪਾਹਜ ਵਿਅਕਤੀ (ਪਲੈਨ ਦੇ ਬੈਨੇਫਿਸ਼ਰੀ) ਦੇ ਫਾਇਦੇ ਵਾਸਤੇ ਵਰਤੇ ਜਾਂਦੇ ਹੋਣ
 • ਸਰਕਾਰੀ ਗਰਾਂਟਾਂ ਅਤੇ/ਜਾਂ ਬਾਂਡ ਉਪਲਬਧ ਹਨ
 • ਵਧੇਰੇ ਜਾਣੋ
ਟਰਮ ਡਿਪਾਜ਼ਿਟਜ਼

ਭਾਵੇਂ ਤੁਸੀਂ ਪੂੰਜੀ-ਨਿਵੇਸ਼ ਦਾ ਆਪਣਾ ਸਫਰ ਸ਼ੁਰੂ ਕਰ ਰਹੇ ਹੋਵੋ ਜਾਂ ਮੰਜ਼ਿਲ ਦੇ ਨੇੜੇ ਪਹੁੰਚ ਰਹੇ ਹੋਵੋ, ਖਾਲਸਾ ਕਰੈਡਿਟ ਯੂਨੀਅਨ ਕੋਲ ਤੁਹਾਡੇ ਪੂੰਜੀ-ਨਿਵੇਸ਼ ਦੇ ਨਿਸ਼ਾਨੇ ਪੂਰੇ ਕਰਨ ‘ਚ ਮਦਦ ਲਈ ਪ੍ਰਾਡਕਟ ਅਤੇ ਪਲੈਨਾਂ ਹਨ। ਤੁਸੀਂ ਆਪਣੇ ਇੰਨਵੈਸਮੈਂਟ ਪੋਰਟਫੋਲੀਓ ਦਾ ਜਿਸ ਹੱਦ ਤੱਕ ਪ੍ਰਬੰਧਨ ਕਰਦੇ ਹੋ, ਆਮ ਤੌਰ ‘ਤੇ ਉਹ ਮਿਥੇਗਾ ਕਿ ਤੁਸੀਂ ਆਪਣੀ ਉਮਰ ਭਰ ‘ਚ ਕਿੰਨੀ ਦੌਲਤ ਇਕੱਠੀ ਕਰ ਸਕਦੇ ਹੋ।

ਆਮ ਤੌਰ ‘ਤੇ ਟਰਮ ਡਿਪਾਜ਼ਿਟ ਦੋ ਸ਼੍ਰੇਣੀਆਂ ‘ਚ ਗਰੁੱਪ ਕੀਤੇ ਜਾਂਦੇ ਹਨ; ਥੋੜੀ ਮਿਆਦ 30 – 364 ਦਿਨਾਂ ਵਾਲੇ; ਲੰਮੀ ਮਿਅਦ ਇਕ ਤੋਂ ਪੰਜ ਸਾਲ ਤੱਕ ਵਾਲੇ। ਛੁਟੇਰੀ ਮਿਆਦ ਵਾਲੇ ਟਰਮ ਡਿਪਾਜ਼ਿਟਾਂ ਲਈ ਘੱਟੋ ਘੱਟ ਡਿਪਾਜ਼ਿਟ ਵਧੇਰੇ ਚਾਹੀਦਾ ਹੈ ਅਤੇ ਉਹ ਲਾਭ ਦੀ ਥੋੜੀ ਜਹੀ ਘੱਟ ਦਰ ਅਦਾ ਕਰਦੇ ਹਨ। ਲੈਡਰਿੰਗ ਪੂੰਜੀ-ਨਿਵੇਸ਼ ਦਾ ਇਕ ਪ੍ਰਚਲਤ ਤਰੀਕਾ ਹੈ ਜਿਸ ਦੁਆਰਾ ਟਰਮ ਡਿਪਾਜ਼ਿਟਾਂ ਦੀਆਂ ਮਚਿਉਰਿਟੀ ਤਰੀਕਾਂ ਅੱਡ ਅੱਡ ਸਮੇਂ ਦੀਆਂ ਰੱਖੀਆਂ ਜਾਂਦੀਆਂ ਹਨ ਤਾਂ ਕਿ ਪੈਸੇ ਜਦੋਂ ਲੋੜ ਪਵੇ, ਉਪਲਬਧ ਹੋਣ ਅਤੇ ਵਿਆਜ਼ ਦਰਾਂ ਲੰਮੇਰੇ ਸਮੇਂ ‘ਚ ਵੱਧ ਤੋਂ ਵੱਧ ਲਾਭ ਦੇ ਸਕਣ ਵਾਲੀਆਂ ਕਰ ਲਈਆਂ ਜਾਂਦੀਆਂ ਹਨ।

ਵਧੇਰੇ ਜਾਣੋ