ਬਿਜ਼ਨਸ ਬੌਰੋਇੰਗ

ਬੌਰੋਇੰਗ

ਕੰਸਟ੍ਰੱਕਸ਼ਨ ਐਂਡ ਲੈਂਡ ਡਿਵੈਲਪਮੈਂਟ ਫਾਇਨੈਂਸਿੰਗ

ਜੇਕਰ ਤੁਸੀਂ ਕਿਸੇ ਉਸਾਰੀ ਜਾਂ ਜ਼ਮੀਨ ਡਿਵੈਲਪ ਕਰਨ ਦੇ ਪਰੋਗਰਾਮ ਬਾਰੇ ਸੋਚ ਰਹੇ ਹੋ ਤਾਂ ਅਸੀਂ ਅਜਿਹਾ ਲੋਨ ਪਰੋਗਰਾਮ ਡਿਜ਼ਾਇਨ ਕਰ ਸਕਦੇ ਹਾਂ ਜਿਹੜਾ ਤੁਹਾਡੇ ਲਈ ਕੰਮ ਕਰਦਾ ਹੋਵੇ। ਪ੍ਰੋਫੈਸ਼ਨਲਾਂ ਦੀ ਇਕ ਟੀਮ ਨਾਲ ਕੰਮ ਕਰਦਿਆਂ ਅਸੀਂ ਮੁਕਾਬਲੇ ਦੇ ਵਿੱਤੀ ਹੱਲ, ਜਿਹੜੇ ਤੁਹਾਡੀਆਂ ਲੋੜਾਂ ਨੂੰ ਪੂਰਿਆਂ ਕਰਦੇ ਹੋਣ ਅਤੇ ਮਾਰਕੀਟ ਦੀਆਂ ਹਾਲਤਾਂ ਤੇ ਮੌਕਿਆਂ ਦਾ ਫਾਇਦਾ ਉਠਾਉਣ ‘ਚ ਤੁਹਡੀ ਮਦਦ ਕਰਦੇ ਹੋਣ, ਪੇਸ਼ ਕਰਨ ਦੁਆਰਾ ਤੁਹਾਨੂੰ ਸਹਾਇਤਾ ਦੇਣੀ ਚਾਹੁੰਦੇ ਹਾਂ। ਇੰਡਸਟਰੀਅਲ, ਕਮਰਸ਼ੀਅਲ ਅਤੇ ਰਿਹਾਇਸ਼ੀ ਪ੍ਰਾਪਰਟੀਆਂ ਨੂੰ ਡਿਵੈਲਪ ਕਰਨ ਅਤੇ ਉਸਾਰੀ ਕਰਨ, ਜਿਵੇਂ ਸਿੰਗਲ ਫੈਮਿਲੀ ਹੋਮ, ਕਮਰਸ਼ੀਅਲ ਪ੍ਰਾਪਰਟੀਆਂ, ਮਲਟੀ-ਫੈਮਿਲੀ ਟਾਊਨ ਹੋਮ ਅਤੇ ਕੌਂਡੋਮੀਨੀਅਮ ਲਈ ਸਪੈਸ਼ਲ ਡਿਜ਼ਾਇਨ ਕੀਤੇ ਲੋਨ ਪੈਕੇਜਾਂ ਸਹਿਤ।

ਕਮਰਸ਼ੀਅਲ ਮੌਰਟਗੇਜਾਂ

ਜੇਕਰ ਤੁਸੀਂ ਕਿਸੇ ਕਮਰਸ਼ੀਅਲ ਪ੍ਰਾਪਰਟੀ ਨੂੰ ਖਰੀਦਣ ਜਾਂ ਫਾਇਨੈਂਸ ਕਰਵਾਉਣ ਦਾ ਵਿਚਾਰ ਰੱਖਦੇ ਹੋ ਤਾਂ ਅਸੀਂ ਮੁਕਾਬਲੇ ਦੇ ਰੇਟ, ਮਾਹਰਾਨਾ ਸਲਾਹ ਅਤੇ ਪੈਸੇ ਵਾਪਸ ਮੋੜਨ ਦੇ ਲਚਕੀਲੇ ਵਿਕਲਪਪੇਸ਼ ਕਰਦੇ ਹਾਂ। ਇਸ ਪ੍ਰਾਡਕਟ ਦੀਆਂ ਹੋਰ ਮੁੱਖ ਵਿਸ਼ੇਸ਼ਤਾਈਆਂ ‘ਚ ਸ਼ਾਮਲ ਹੈ, 25 ਸਾਲਾਂ ਤੱਕ ਦਾ ਕਰਜ਼ਾ ਮੁਕਤ ਹੋਣ ਦਾ ਸਮਾਂ, ਕੈਸ਼ ਆਉਣ ਅਤੇ ਪ੍ਰਾਪਰਟੀ ਦੇ ਮੁੱਲ ‘ਤੇ ਆਧਾਰਿਤ ਬਦਲਵੇਂ ਜਾਂ ਬੱਝਵੇਂ ਰੇਟ ਵਾਲੀਆਂ ਮਿਆਦਾਂ ਸਹਿਤ ਲੋਨ।

ਆਪਰੇਟਿੰਗ ਲਾਈਨਜ਼ ਆਫ ਕਰੈਡਿਟ

ਇਕ ਪ੍ਰਵਾਣਿਤ ਕਰੈਡਿਟ ਲਾਈਨ ਦੇ ਹੁੰਦਿਆਂ ਤੁਹਾਡੇ ਬਿਜ਼ਨਸ ਨੂੰ ਜਦੋਂ ਪੈਸੇ ਚਾਹੀਦੇ ਹੋਣ ਉਦੋਂ ਉਹ ਤੁਹਾਡੇ ਕੋਲ ਉਪਲਬਧ ਹੁੰਦੇ ਹਨ। ਇਕ ਕਮਰਸ਼ੀਅਲ ਕਰੈਡਿਟ ਲਾਈਨ ਤੁਹਾਡੇ ਲੈਣਦਾਰੀਆਂ ਦੇ ਅਕਾਊਂਟ, ਇੰਨਵੈਂਟੋਰੀ, ਆਪਰੇਟਿੰਗ ਦੇ ਰੋਜ਼ ਰੋਜ਼ ਦੇ ਖਰਚੇ ਫਾਇਨੈਂਸ ਕਰਨ ਅਤੇ ਸਪਲਾਇਰਾਂ ਦੇ ਵਿਆਜ਼ ਦੇ ਖਰਚੇ ਬਚਾਉਣ ‘ਚ ਮਦਦ ਕਰਨ ਵਾਸਤੇ ਬਹੁਤ ਵਧੀਆ ਤਰੀਕਾ ਹੋ ਸਕਦਾ ਹੈ।

  ਸਾਡੀਆਂ ਕਰੈਡਿਟ ਲਾਈਨਾਂ ਦੀਆਂ ਵਿਸ਼ੇਸ਼ਤਾਈਆਂ ਹਨ:
 • ਜਦੋਂ ਤੁਹਾਨੂੰ ਲੋੜ ਹੋਵੇ, ਕਰੈਡਿਟ ਉਪਲਬਧ
 • ਤੁਹਾਡੇ ਚੈੱਕਿੰਗ ਅਕਾਊਂਟ ਨਾਲ ਜੋੜ ਦੇਣ ‘ਤੇ ਤੁਹਾਡਾ ਅਕਾਊਂਟ ਆਪਣੇ ਆਪ ਇਕ ਦੂਜੇ ‘ਚ ਆਉਂਦਾ ਜਾਂਦਾ ਰਹਿੰਦਾ ਹੈ
 • ਵਿਆਜ਼ ਕੇਵਲ ਉਧਾਰ ਲਈ ਰਕਮ ‘ਤੇ ਲੱਗਦਾ ਹੈ
 • ਬਦਲਵੀ ਵਿਆਜ਼ ਦਰ
 • ਸਕਿਉਰਡ ਜਾਂ ਅਨਸਕਿਉਰਡ ਹੋ ਸਕਦੀਆ ਹਨ

ਟਰਮ ਲੋਨ

ਤੁਹਾਡੇ ਬਿਜ਼ਨਸ ਦੇ ਵਾਧੇ ‘ਚ ਮਦਦ ਕਰਨ ਲਈ ਕਮਾਲ ਦਾ ਤਰੀਕਾ ਹੋ ਸਕਦੇ ਹਨ। ਜੇ ਤੁਹਾਡੇ ਬਿਜ਼ਨਸ ਨੂੰ ਚੱਲਣ ਲਈ ਪੂੰਜੀ ਚਾਹੀਦੀ ਹੈ, ਨਵਾਂ ਸਾਜ਼-ਸਮਾਨ, ਕੋਈ ਨਵੀਂ ਗੱਡੀ ਜਾਂ ਕਿਸੇ ਵੀ ਹੋਰ ਮਕਸਦ ਲਈ, ਤਾਂ ਸਾਡੇ ਵੱਲੋਂ ਤੁਹਾਡੀਆਂ ਲੋੜਾਂ ਪੂਰੀਆਂ ਕਰਨ ‘ਚ ਮਦਦ ਵਾਸਤੇ ਟਰਮ ਲੋਨ ਬਣਾਏ ਜਾ ਸਕਦੇ ਹਨ।

  ਸਾਡੇ ਟਰਮ ਲੋਨਾਂ ਦੀਆਂ ਵਿਸ਼ੇਸ਼ਤਾਈਆਂ ਹਨ:
 • 1-5 ਸਾਲ ਮਿਆਦਾਂ
 • ਬੱਝਵੀਆਂ ਜਾਂ ਬਦਲਵੀਆਂ ਵਿਆਜ਼ ਦਰਾਂ
 • ਵਾਪਸ ਮੋੜਨ ਦੀਆਂ ਨਰਮ ਸ਼ਰਤਾਂ